Connect with us

ਅਪਰਾਧ

ਵਿਧਾਇਕ ਵੈਦ ਨੇ ਮਲਕਪੁਰ ਤੋਂ ਨੂਰਪੁਰ ਬੇਟ ਸੜਕ ਨੂੰ ਚੌੜਾ ਕਰਨ ਦਾ ਰੱਖਿਆ ਨੀਂਹ ਪੱਥਰ

Published

on

MLA Vaid lays foundation stone for widening of Nurpur Bet road from Malikpur

ਹੰਬੜਾਂ :        ਹਲਕਾ ਵਿਧਾਇਕ ਕੁਲਦੀਪ ਸਿੰਘ ਵੈਦ ਵਲੋਂ ਮਲਕਪੁਰ ਬੇਟ ਤੋਂ ਨੂਰਪੁਰ ਬੇਟ ਸੜਕ ਨੂੰ ਚੌੜਾ ਕਰਨ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਵੈਦ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਸੂਬੇ ‘ਚ ਵੱਡੀ ਪੱਧਰ ‘ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਤੇ ਹਲਕਾ ਗਿੱਲ ‘ਚ ਕਾਂਗਰਸ ਦੇ ਰਾਜ ‘ਚ ਵੱਡੇ ਵਿਕਾਸ ਕਾਰਜ ਕਰਵਾਉਣ ਨਾਲ ਹਲਕੇ ਅੰਦਰ ਕਾਂਗਰਸ ਪਾਰਟੀ ਮਜਬੂਤ ਹੋਈ ਹੈ।

ਸ. ਵੈਦ ਨੇ ਕਿਹਾ ਕਿ ਹਲਕਾ ਗਿੱਲ ‘ਚ ਜੋ ਵਿਕਾਸ ਕਾਰਜ ਸ਼੍ਰੋਮਣੀ ਅਕਾਲੀ ਦਲ ਦੀਆਂ ਪਿਛਲੀਆਂ ਸਰਕਾਰਾਂ 10 ਸਾਲਾਂ ‘ਚ ਨਹੀਂ ਕਰਵਾ ਸਕੀਆਂ ਉਹ ਕਾਂਗਰਸ ਸਰਕਾਰ ਨੇ ਪੌਣੇ ਪੰਜ ਸਾਲਾਂ ਅੰਦਰ ਪੂਰੇ ਕਰਕੇ ਨਵਾਂ ਇਤਿਹਾਸ ਰਚਿਆ ਹੈ।

ਪੰਚਾਇਤ ਯੂਨੀਅਨ ਲੁਧਿਆਣਾ-1 ਦੇ ਚੇਅਰਮੈਨ ਸਰਪੰਚ ਬਲਜਿੰਦਰ ਸਿੰਘ ਮਲਕਪੁਰ ਅਤੇ ਪੰਚਾਇਤ ਯੂਨੀਅਨ ਦੇ ਪ੍ਰਧਾਨ ਸਰਪੰਚ ਗੁਰਮੇਜ ਸਿੰਘ ਪ੍ਰਤਾਪ ਸਿੰਘ ਵਾਲਾ ਦੀ ਅਗਵਾਈ ਹੇਠ ਵਿਧਾਇਕ ਵੈਦ ਨੂੰ ਹਲਕੇ ਦੇ ਕੀਤੇ ਜਾ ਰਹੇ ਵਿਕਾਸ ਕਾਰਜਾਂ ਬਦਲੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸਾਬਕਾ ਸਰਪੰਚ ਤਰਲੋਚਨ ਸਿੰਘ ਲਲਤੋਂ, ਬੀ.ਡੀ.ਪੀ.ਓ ਮਲਕੀਤ ਸਿੰਘ ਭੱਟੀ, ਸਕੱਤਰ ਬਲਦੇਵ ਸਿੰਘ ਮੁੱਲਾਂਪੁਰ, ਕਾਂਗਰਸੀ ਆਗੂ ਸੁਖਦੀਪ ਸਿੰਘ, ਪੰਚ ਸਰਵਣ ਸਿੰਘ, ਪੰਚ ਅਮਰੀਕ ਸਿੰਘ, ਪੰਚ ਲਖਵੀਰ ਸਿੰਘ ਸੀਰਾ, ਪੰਚ ਹਰਚੰਦ ਸਿੰਘ, ਹਰਬੰਸ ਸਿੰਘ ਗਰੇਵਾਲ, ਸਾਬਕਾ ਪੰਚ ਸੰਤਾ ਸਿੰਘ, ਪੰਚ ਬਿੱਕਰ ਸਿੰਘ ਸਮੇਤ ਹੋਰ ਪਿੰਡ ਵਾਸੀ ਵੀ ਮੌਜੂਦ ਸਨ |

Facebook Comments

Trending