Connect with us

ਖੇਤੀਬਾੜੀ

ਮੁਆਵਜ਼ਾ 5 ਏਕੜ ਤੱਕ ਸੀਮਤ ਕਰਨ ਦੇ ਵਿਰੋਧ ‘ਚ ਕਿਸਾਨਾਂ ਵਲੋਂ ਡੀ.ਸੀ. ਦਫ਼ਤਰ ਦਾ ਘਿਰਾਓ

Published

on

Farmers protest against limitation of compensation to 5 acres Office siege

ਲੁਧਿਆਣਾ :  ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ‘ਚ ਕਿਸਾਨਾਂ ਵਲੋਂ ਫਸਲ ਤਬਾਹੀ ਦਾ ਮੁਆਵਜ਼ਾ ਪੰਜ ਏਕੜ ਤੱਕ ਸੀਮਤ ਕਰਨ ਦੇ ਵਿਰੋਧ ‘ਚ ਡਿਪਟੀ ਕਮਿਸ਼ਨਰ ਦਫਤਰ ਦਾ ਘਿਰਾਓ ਕੀਤਾ ਗਿਆ। ਕਿਸਾਨਾਂ ਵਲੋਂ ਹੱਕੀ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ।

ਡਿਪਟੀ ਕਮਿਸ਼ਨਰ ਦਫ਼ਤਰ ਦੇ ਮੇਨ ਗੇਟ ਅੱਗੇ ਡਟੇ ਘਿਰਾਓ ਕਾਰੀ ਕਿਸਾਨਾਂ ਨੂੰ ਯੂਨੀਅਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੰਨੀਆਂ ਹੋਈਆਂ ਮੰਗਾਂ ਵਿਚੋਂ ਤਬਾਹ ਹੋਈਆਂ ਫ਼ਸਲਾਂ ਲਈ ਮੁਆਵਜ਼ਾ ਪੰਜ ਏਕੜ ਤਕ ਸੀਮਤ ਕਰ ਦਿੱਤਾ ਹੈ।

ਇਸ ਦੇ ਵਿਰੋਧ ਵਿਚ ਕਿਸਾਨਾਂ ਨੇ ਕੁੱਲ ਪੰਜਾਬ ਵਿਚ ਚੱਲਦੇ ਮੋਰਚਿਆਂ ਨੂੰ ਘਿਰਾਓ ਵਿਚ ਬਦਲ ਦਿੱਤਾ। ਕਿਸਾਨਾਂ ਦਾ ਤਰਕ ਹੈ ਕਿ ਕਿਸੇ ਵੀ ਕਿਸਾਨ ਦੀ ਫਸਲ ਪੰਜ ਏਕੜ ਤੋਂ ਵਧ ਹੋ ਸਕਦੀ ਹੈ, ਸਰਕਾਰ ਦਾ ਇਹ ਫੁਰਮਾਨ ਕਿ ਮੁਆਵਜ਼ਾ ਪੰਜ ਏਕੜ ਤੱਕ ਹੀ ਦਿੱਤਾ ਜਾਵੇਗਾ।

Facebook Comments

Trending