Connect with us

ਪੰਜਾਬੀ

ਵਿਧਾਇਕ ਤਲਵਾੜ ਵਲੋਂ ਵੱਖ-ਵੱਖ ਵਾਰਡਾਂ ‘ਚ ਵਿਕਾਸ ਕਾਰਜਾਂ ਦਾ ਉਦਘਾਟਨ

Published

on

MLA Talwar inaugurates development works in various wards

ਲੁਧਿਆਣਾ : ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਵਲੋਂ ਹਲਕਾ ਪੂਰਬੀ ਦੇ ਵਾਰਡ 16 ਵਿਚ ਪੈਂਦੀ ਭਾਮੀਆਂ ਰੋਡ, ਗੁਰੂ ਨਾਨਕ ਨਗਰ ਰੋਡ ਉੱਪਰ ਬੀ.ਐਮ.ਪੀ.ਸੀ. ਵਿਛਾਉਣ ਅਤੇ ਬਾਬਾ ਜੀਵਨ ਸਿੰਘ ਨਗਰ ਭਾਗ-02 ਦੀਆਂ ਵੱਖ-ਵੱਖ ਗਲੀਆਂ ਵਿਚ ਟਾਇਲਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ।

ਇਸ ਕੰਮ ਦਾ ਉਦਘਾਟਨ ਵਿਧਾਇਕ ਸੰਜੇ ਤਲਵਾੜ ਅਤੇ ਕੌਂਸਲਰ ਉਮੇਸ਼ ਸ਼ਰਮਾ ਵਲੋਂ ਕੀਤਾ ਗਿਆ। ਇਸ ਮੌਕੇ ਵਿਧਾਇਕ ਤਲਵਾੜ ਨੇ ਦੱਸਿਆ ਕਿ ਇਨ੍ਹਾਂ ਗਲੀਆਂ ਅਤੇ ਸੜਕਾਂ ਨੂੰ ਬਣਾਉਣ ਤੇ ਲਗਭਗ 1.5 ਕਰੋੜ ਰੁਪਏ ਦੀ ਲਾਗਤ ਆਏਗੀ। ਇਹ ਸਾਰੇ ਕੰਮ 31 ਮਾਰਚ ਤੱਕ ਮੁਕੰਮਲ ਕੀਤੇ ਜਾਣਗੇ।

ਇਸ ਮੌਕੇ ਕੌਂਸਲਰ ਕੁਲਦੀਪ ਜੰਡਾ, ਲੱਕੀ ਮੱਕੜ, ਅਵਤਾਰ ਸਿੰਘ ਟੋਨੀ, ਰਿੰਕੂ ਕੁਮਾਰ, ਪ੍ਰਕਾਸ਼ ਚੰਦ, ਧਰਮਪਾਲ, ਪ੍ਰਦੀਪ ਕਪੂਰ, ਗੋਲਡੀ ਸ਼ਰਮਾ, ਸੰਜੀਵ ਕੁਮਾਰ, ਭੁਪਿੰਦਰ ਸਿੰਘ, ਪਵਨ ਕੁਮਾਰ, ਵਿੱਕੀ ਕੁਮਾਰ, ਡਿਪਲ ਸਿੰਘ, ਗੁਰਪ੍ਰੀਤ ਸਿੰਘ, ਅਨੀਤਾ ਰਾਣੀ, ਮਨਜੀਤ ਕੌਰ, ਭਾਗੋ ਕੌਰ ਤੋਂ ਇਲਾਵਾ ਹੋਰ ਕਈ ਇਲਾਕਾ ਨਿਵਾਸੀ ਵੀ ਹਾਜ਼ਰ ਸਨ।

Facebook Comments

Trending