Connect with us

ਪੰਜਾਬ ਨਿਊਜ਼

ਮੱਛੀ ਦੇ ਪੌਸ਼ਟਿਕ ਗੁਣਾਂ ਤੇ ਉਸ ਦੇ ਗੁਣਵੱਤਾ ਭਰਪੂਰ ਉਤਪਾਦਾਂ ਬਾਰੇ ਕਰਵਾਏ ਮੁਕਾਬਲੇ

Published

on

Competitions conducted on the nutritional value of fish and its quality products

ਲੁਧਿਆਣਾ : ਮੱਛੀ ਦੇ ਪੌਸ਼ਟਿਕ ਗੁਣਾਂ ਤੇ ਉਸ ਦੇ ਗੁਣਵੱਤਾ ਭਰਪੂਰ ਉਤਪਾਦਾਂ ਦੇ ਬਾਰੇ ਕਾਲਜ ਆਫ਼ ਫ਼ਿਸ਼ਰੀਜ਼ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਨੇ ਵੱਖ-ਵੱਖ ਮੁਕਾਬਲੇ ਕਰਵਾਏ।

ਫਿਸ਼ਰੀਜ਼ ਕਾਲਜ ਦੇ ਡੀਨ ਡਾ. ਮੀਰਾ ਡੀ. ਆਂਸਲ ਨੇ ਕਿਹਾ ਕਿ ਕੌਮੀ ਪੱਧਰ ‘ਤੇ ਮੱਛੀ ਦੀ ਖਪਤ 9 ਕਿਲੋ ਦੇ ਮੁਕਾਬਲੇ ਪੰਜਾਬ ‘ਚ ਸਿਰਫ਼ 0.4 ਕਿਲੋਗ੍ਰਾਮ ਹੈ। ਡਾ. ਆਂਸਲ ਨੇ ਕਿਹਾ ਕਿ ਮਨੁੱਖੀ ਭੋਜਨ ਵਿਚ ਵਰਤੀ ਜਾਂਦੀ ਪਸ਼ੂ ਪ੍ਰੋਟੀਨ ਦਾ 15 ਪ੍ਰਤੀਸ਼ਤ ਹਿੱਸਾ ਮੱਛੀ ‘ਚੋਂ ਆਉਂਦਾ ਹੈ। ਇਸ ਲਈ ਮਾਸਾਹਾਰੀ ਜਨਸੰਖਿਆ ਨੂੰ ਮੱਛੀ ਖੁਰਾਕ ਦੇ ਫਾਇਦਿਆਂ ਬਾਰੇ ਜਾਗਰੂਕ ਕਰਾਉਣਾ ਅਤੇ ਇਸ ਦੀ ਖ਼ਪਤ ਵਧਾਉਣਾ ਬਹੁਤ ਜ਼ਰੂਰੀ ਹੈ।

ਉਨ੍ਹਾਂ ਕਿਹਾ ਕਿ ਮੱਛੀ ਖੁਰਾਕ ਰਾਹੀਂ ਮਨੁੱਖ ਦੀ ਪ੍ਰਤੀਰੋਧਕ ਸਮਰੱਥਾ, ਯਾਦ ਸ਼ਕਤੀ, ਨਜ਼ਰ ਦੀ ਤਾਕਤ, ਦਿਮਾਗੀ ਵਿਕਾਸ, ਕੋਲੈਸਟ੍ਰੋਲ ਨੂੰ ਘਟਾਉਣ ਤੇ ਦਿਲ ਦੀ ਸਿਹਤ ਨੂੰ ਬਿਹਤਰ ਕਰਨ ਵਿਚ ਮਦਦ ਮਿਲਦੀ ਹੈ। ਯੂਨੀਵਰਸਿਟੀ ਵਿਖੇ ਪੋਸਟਰ ਬਨਾਉਣ ਦੇ ਤੇ ਕਵਿਤਾ ਲਿਖਣ ਦੇ ਮੁਕਾਬਲੇ ਕਰਵਾਏ ਗਏ ਜਿਸ ਦਾ ਵਿਸ਼ਾ ‘ਸਿਹਤ ਲਈ ਮੱਛੀ’ ਰੱਖਿਆ ਗਿਆ।

ਮੁਕਾਬਲਿਆਂ ਦਾ ਆਯੋਜਨ ਡਾ. ਸ਼ਾਂਤਨਾਗੌੜਾ ਅਤੇ ਡਾ. ਗਰਿਸ਼ਮਾ ਤਿਵਾੜੀ ਨੇ ਕਰਵਾਇਆ, ਜਦਕਿ ਸੰਯੋਜਕ ਡਾ. ਵਨੀਤ ਇੰਦਰ ਕੌਰ ਸਨ। ਇਹ ਨਾਅਰੇ ਜਾਂ ਪ੍ਰਚਾਰ ਵਾਕ ਯੂਨੀਵਰਸਿਟੀ ਵਲੋਂ ਆਉਂਦੇ ਦਿਨਾਂ ਵਿਚ ਕਰਵਾਏ ਜਾ ਰਹੇ ‘ਮੱਛੀ ਭੋਜਨ ਮੇਲੇ’ ਵਿਚ ਵਰਤੇ ਜਾਣਗੇ। ਉਪ-ਕੁਲਪਤੀ ਵੈਟਰਨਰੀ ਯੂਨੀਵਰਸਿਟੀ ਡਾ. ਇੰਦਰਜੀਤ ਸਿੰਘ ਨੇ ਇਨ੍ਹਾਂ ਮੁਕਾਬਲਿਆਂ ਦੇ ਜੇਤੂਆਂ ਨੂੰ ਇਕ ਪ੍ਰਭਾਵਸ਼ਾਲੀ ਸਮਾਗਮ ਵਿਚ ਸਨਮਾਨਿਤ ਕੀਤਾ।

Facebook Comments

Trending