ਪੰਜਾਬੀ

ਵਿਧਾਇਕ ਸਿੱਧੂ ਵੱਲੋਂ ਵਿਧਾਨ ਸਭਾ ‘ਚ ਨਸ਼ਿਆਂ ਤੋਂ ਪੀੜ੍ਹਤ ਨੌਜਵਾਨਾਂ ਦੇ ਇਲਾਜ਼ ਬਾਰੇ ਕੀਤੀ ਗੱਲਬਾਤ

Published

on

ਲੁਧਿਆਣਾ :  ਹਲਕਾ ਆਤਮ ਨਗਰ ਤੋਂ ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਵੱਲੋਂ ਵਿਧਾਨ ਸਭਾ ਸੈਸ਼ਨ ਦੌਰਾਨ ਜਿੱਥੇ ਨਸ਼ੇ ਦੇ ਆਦੀ ਨੌਜਵਾਨਾਂ ਦੇ ਇਲਾਜ਼ ਦੀ ਗੱਲ ਕੀਤੀ, ਨਾਲ ਹੀ ਬਿਜਲੀ ਵਿਭਾਗ ਵਲੋਂ 45 ਦਿਨ ਅਡਵਾਂਸ ਬਿੱਲ ਦਾ ਮੁੱਦਾ ਵੀ ਚੁੱਕਿਆ।

ਵਿਧਾਇਕ ਸਿੱਧੂ ਨੇ ਆਪਣੇ ਸੰਬੋਧਨ ਦੌਰਾਨ ਮਾਣਯੋਗ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਦੇ ਧਿਆਨ ਵਿੱਚ ਲਿਆਂਦਾ ਕਿ ਸੂਬਾ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਵਿਰੁੱਧ ਵਿੱਢੀ ਮੁਹਿੰਮ ਤਹਿਤ ਨਸ਼ਿਆਂ ਦੇ ਸੌਦਾਗਰਾਂ ‘ਤੇ ਨਕੇਲ ਕੱਸੀ ਜਾ ਰਹੀ ਹੈ। ਉਨ੍ਹਾ ਦੱਸਿਆ ਕਿ ਨਸ਼ਾਂ ਛੁਡਾਉ ਕੇਂਦਰਾਂ ਵਿੱਚ ਇਲਾਜ਼ ਬੇਹੱਦ ਮਹਿੰਗਾ ਹੈ, ਇਸ ਲਈ ਨੌਜਵਾਨੀ ਨੂੰ ਨਸ਼ੇ ਦੇ ਕੋਹੜ ਵਿੱਚੋਂ ਬਾਹਰ ਕੱਢਣ ਲਈ ਸਸਤਾ ਇਲਾਜ਼ ਮੁਹੱਈਆ ਕਰਵਾਉਣਾ ਸਮੇਂ ਦੀ ਲੋੜ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਨੌਜਵਾਨਾਂ ਨੂੰ ਆਪਣਾ ਰੋਜ਼ਗਾਰ ਤੇ ਕਾਰੋਬਾਰ ਸਥਾਪਤ ਕਰਨ ਲਈ ਵੱਖ-ਵੱਖ ਲਾਹੇਵੰਦ ਸਕੀਮਾਂ ਸੁਰੂ ਕੀਤੀਆਂ ਗਈ ਹਨ ਤਾਂ ਕਿ ਜਿਹੜੀ ਜਵਾਨੀ ਸਾਡੀ ਬਾਹਰਲੇ ਮੁਲਕਾਂ ਦਾ ਰੁਖ ਕਰ ਰਹੀ ਉਸਦੀ 50 ਫੀਸਦ ਦਰ ਘਟਾਈ ਜਾਵੇ, ਪਰ ਇਸਦੇ ਉਲਟ ਬਿਜਲੀ ਵਿਭਾਗ ਵੱਲੋਂ 45 ਦਿਨਾਂ ਦਾ ਅਡਵਾਂਸ ਬਿਜਲੀ ਬਿੱਲ ਲਿਆ ਜਾ ਰਿਹਾ ਹੈ, ਬੀਤੇ ਦਿਨੀ ਉਨ੍ਹਾਂ ਇਹ ਮਾਮਲਾ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਦੇ ਧਿਆਨ ਵਿੱਚ ਵੀ ਲਿਆਂਦਾ ਸੀ।

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਹਲਕਾ ਆਤਮ ਨਗਰ ਇੱਕ ਸੈਮੀ-ਕਮਰਸ਼ੀਅਲ ਇਲਾਕਾ ਹੈ ਜਿੱਥੇ ਲੋਕ ਛੋਟੇ-ਮੋਟੇ ਕਾਰਖਾਨੇ ਚਲਾ ਕੇ ਆਪਣਾ ਗੁਜਰ ਬਸਰ ਕਰ ਰਹੇ ਹਨ ਪਰੰਤੂ ਉਨ੍ਹਾਂ ‘ਤੇ ਵੀ ਮਿਕਸ ਲੈਂਡ ਯੂਜ ਪਾਲਿਸੀ ਦੀ ਤਲਵਾਰ ਲਟਕ ਰਹੀ ਹੈ ਜਿਸਦੀ ਮਿਆਦ 2023 ਵਿੱਚ ਖ਼ਤਮ ਹੋਣ ਜਾ ਰਹੀ ਹੈ। ਇਨ੍ਹਾਂ ਕਾਰਖਾਨਿਆਂ ਵਾਲਿਆਂ ਦੇ ਪਰਿਵਾਰਾਂ ਵਿੱਚ ਆਪਣੇ ਕਾਰੋਬਾਰ ਪ੍ਰਤੀ ਸਹਿਮ ਦਾ ਮਾਹੌਲ ਬਣਿਆ ਹੈ।

Facebook Comments

Trending

Copyright © 2020 Ludhiana Live Media - All Rights Reserved.