Connect with us

ਪੰਜਾਬੀ

ਵਿਧਾਇਕ ਲੱਖਾ ਵੱਲੋਂ ਜਰਗ ਵਿਖੇ ਵਿਕਾਸ ਕਾਰਜਾਂ ਦੇ ਨੀਂਹ ਪੱਥਰਾਂ ਦਾ ਉਦਘਾਟਨ

Published

on

MLA Lakha inaugurates foundation stone of development works at Jarg

ਜੌੜੇਪੁਲ ਜਰਗ / ਲੁਧਿਆਣਾ : ਪਿੰਡ ਜਰਗ ਵਿਖੇ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ਼ ਕੀਤੇ ਖੇਡ ਸਟੇਡੀਅਮ ਦੇ ਆਲੇ ਦੁਆਲੇ ਲਗਾਏ ਜਾਲ, ਉੱਘੇ ਸਮਾਜ ਸੇਵਕ ਦਵਿੰਦਰ ਸਿੰਘ ਵੀਡਿਓ ਵੱਲੋਂ ਦਾਨ ਕੀਤੀ 8 ਵਿਸਵੇ ਜ਼ਮੀਨ ‘ਤੇ ਪੰਚਾਇਤ ਪਾਰਕ ਤੇ ਖੇਡ ਦੇ ਮੈਦਾਨ ਲਈ ਰੱਖੇ ਨੀਂਹ ਪੱਥਰਾਂ ਦਾ ਉਦਘਾਟਨ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਵੱਲੋਂ ਕੀਤਾ ਗਿਆ।

ਵਿਧਾਇਕ ਲੱਖਾ ਪਾਇਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਦੀ ਨੁਹਾਰ ਬਦਲਣ ਲਈ ਪਾਰਟੀਬਾਜ਼ੀ ਤੋਂ ਉੱਪਰ ਉਠ ਕੇ ਗਰਾਂਟਾਂ ਵੰਡੀਆਂ ਜਾ ਰਹੀਆਂ ਹਨ ਤੇ ਚਿਰਾਂ ਤੋਂ ਅਧੂਰੇ ਪਏ ਕਾਰਜਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ।

ਪਿੰਡ ਦੇੇ ਲੋੜਵੰਦ ਪਰਿਵਾਰਾਂ ਨੂੰ ਘਰਾਂ ਦੀ ਛੱਤ ਬਦਲਣ ਤੇ ਮੁਰੰਮਤ ਕਰਨ ਲਈ 25-25 ਹਜ਼ਾਰ ਰੁਪਏ ਦੇ ਚੈੱਕ ਦਿੱਤੇ ਜਾ ਰਹੇ ਹਨ ਜਿਸ ਤਹਿਤ ਪੂਰੇ ਹਲਕੇ ਅੰਦਰ 7ਕਰੋੜ 12 ਲੱਖ ਦੀ ਰਾਸ਼ੀ ਵੰਡੀ ਜਾ ਚੁੱਕੀ ਹੈ। ਸਰਪੰਚ ਜਸਪ੍ਰੀਤ ਸਿੰਘ ਸੋਨੀ ਨੇ ਹਲਕਾ ਵਿਧਾਇਕ ਦਾ ਧੰਨਵਾਦ ਕੀਤਾ।

Facebook Comments

Trending