ਪੰਜਾਬੀ
ਵਿਧਾਇਕ ਬੱਗਾ ਨੇ ਨਵੀਂ ਬਣਨ ਵਾਲੀ ਕੰਕਰੀਟ ਸੜਕ ਦੇ ਕੰਮ ਦਾ ਕੀਤਾ ਉਦਘਾਟਨ
Published
3 years agoon

ਲੁਧਿਆਣਾ : ਆਮ ਆਦਮੀ ਪਾਰਟੀ ਦੇ ਹਲਕਾ ਲੁਧਿਆਣਾ ਉੱਤਰੀ ਦੇ ਵਿਧਾਇਕ ਸ਼੍ਰੀ ਮਦਨ ਲਾਲ ਬੱਗਾ ਨੇ ਅੱਜ ਵਰਿੰਦਾਬਨ ਰੋੜ, ਨੇੜੇ ਕਾਲੀਆ ਮੈਡੀਕੋਜ਼, ਵਾਰਡ ਨੰਬਰ 83 ‘ਤੇ ਨਵੀਂ ਬਣਨ ਵਾਲੀ ਕੰਕਰੀਟ ਸੜਕ ਦੇ ਕੰਮ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਆਗੂ ਅਮਨ ਬੱਗਾ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਸਨ।
ਉਨ੍ਹਾਂ ਕਿਹਾ ਕਿ ਉਹ ਆਪਣੇ ਹਲਕੇ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡਣਗੇ ਅਤੇ ਲੋਕਾਂ ਦੀਆਂ ਆਸ਼ਾ ‘ਤੇ ਪੂਰਾ ਉਤਰਨਾ ਅਤੇ ਅਣਥਕ ਮਿਹਨਤ ਹੀ ਉਹਨਾਂ ਦਾ ਇੱਕੋ ਇਕ ਟੀਚਾ ਹੈ। ਉਹਨਾਂ ਦੱਸਿਆ ਕਿ ਇਹ ਸੜਕ ‘ਤੇ ਤਕਰੀਬਨ 1 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਕੰਮ ਕਰਵਾਇਆ ਗਿਆ ਹੈ। ਇਸ ਮੌਕੇ ਰਾਜੂ ਥਾਪਰ ਕੌਸੋਲਾਰ, ਅਨਿਲ ਸ਼ਰਮਾ, ਬੋਬੀ ਮਲਹੋਤਰਾ, ਪੁਨੀਤ ਮਲਹੋਤਰਾ, ਬਲਰਾਮ ਕਾਲੀਆ, ਸੁਰਿੰਦਰ ਸਿੰਘ, ਇਸ਼ਾਂਤ ਸ਼ਰਮਾ ਨਾਲ ਮੌਜੂਦ ਸਨ।
ਇਸ ਉਪਰੰਤ ਛਾਉਣੀ ਮੁਹੱਲਾ ਵਾਰਡ ਨੰਬਰ 84 ਦੇ ਪਾਰਕ ਦੇ ਨਵੀਨੀਕਰਨ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਚੌਧਰੀ ਰਾਮਧਨ ਪਾਰਕ ਵਾਰਡ ਨਬਰ 84 ਦੇ ਨਵੀਨੀਕਰਨ ਤੇ ਨਾਲ 3 ਹੋਰ ਪਾਰਕਾਂ ਦਾ ਨਵੀਨੀਕਰਣ ‘ਤੇ ਤਕਰੀਬਨ 91 ਲੱਖ ਰੁਪਏ ਦਾ ਖਰਚ ਕੀਤਾ ਜਾਵੇਗਾ।
ਇਸ ਉਪਰੰਤ ਸੜਕ ਕਾਰਾ ਬਾਰਾ, ਨੇੜੇ ਬਸਤੀ ਬਾਜ਼ੀਗਰ ਡੇਰਾ ਨਵੀਆਂ ਵਾਰਡ ਨੰਬਰ 1, ਸੜਕ ਦਾ ਨੀਂਹ ਪੱਥਰ ਰੱਖਿਆ ਗਿਆ। ਉਹਨਾਂ ਦੱਸਿਆ ਕਿ ਇਹ ਸੜਕ ਤਕਰੀਬਨ 50।23 ਲੱਖ ਦੀ ਲਾਗਤ ਨਾਲ ਬਣੇਗੇ। ਇਸ ਮੌਕੇ ਸਾਰੇ ਇਲਾਕਾ ਨਿਵਾਸੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਵਿਧਾਇਕ ਸ਼੍ਰੀ ਬੱਗਾ ਦਾ ਬਹੁਤ ਬਹੁਤ ਧੰਨਵਾਦ ਕੀਤਾ।
You may like
-
ਲੁਧਿਆਣਾ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਸੂਬਾ ਸਕੱਤਰ ਹਰਚੰਦ ਸਿੰਘ ਬਰਸਟ ਨਾਲ ਅਹਿਮ ਮੀਟਿੰਗ
-
ਵਿਧਾਇਕ ਬੱਗਾ ਵਲੋਂ ਵਾਰਡ ਨੰਬਰ 93 ‘ਚ ਸੜ੍ਹਕ ਨਿਰਮਾਣ ਕਾਰਜ਼ਾਂ ਦੀ ਸ਼ੁਰੂਆਤ
-
ਚੋਣਾਂ ਦੌਰਾਨ ਹਲਕੇ ਦੇ ਲੋਕਾਂ ਨਾਲ ਕੀਤਾ ਇੱਕ-ਇੱਕ ਵਾਅਦਾ ਕੀਤਾ ਜਾ ਰਿਹਾ ਪੂਰਾ – ਵਿਧਾਇਕ ਬੱਗਾ
-
ਵਿਧਾਇਕ ਬੱਗਾਵਲੋਂ 22 ਫੁੱਟੀ ਸੜ੍ਹਕ ਦੇ ਨਿਰਮਾਣ ਕਾਰਜ਼ਾਂ ਦਾ ਉਦਘਾਟਨ
-
ਵਿਧਾਇਕ ਬੱਗਾ ਵਲੋਂ ਵਾਰਡ ਨੰਬਰ 91 ‘ਚ ਸੀਵਰੇਜ਼ ਪਾਉਣ ਦੇ ਕੰਮ ਦਾ ਉਦਘਾਟਨ
-
ਸ਼ਹਿਰ ‘ਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜ਼ਾਂ ‘ਤੇ ਕੀਤੇ ਵਿਚਾਰ ਵਟਾਂਦਰੇ