Connect with us

ਪੰਜਾਬੀ

ਸ਼ਹਿਰ ‘ਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜ਼ਾਂ ‘ਤੇ ਕੀਤੇ ਵਿਚਾਰ ਵਟਾਂਦਰੇ

Published

on

Discussions on various development projects going on in the city

ਲੁਧਿਆਣਾ :  ਵਿਧਾਨ ਸਭਾ ਹਲਕਾ ਉੱਤਰੀ ਤੋਂ ਵਿਧਾਇਕ ਸ਼੍ਰੀ ਮਦਨ ਲਾਲ ਬੱਗਾ ਅਤੇ ਹਲਕਾ ਕੇਂਦਰੀ ਤੋਂ ਸ਼੍ਰੀ ਅਸ਼ੋਕ ਪਰਾਸ਼ਰ ਵਲੋਂ ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਸਮੇਤ ਨਿਗਮ ਦੇ ਸੀਨੀਅਰ ਅਧਿਕਾਰੀਆਂ ਨਾਲ ਦਫਤਰ ਜ਼ੋਨ-ਡੀ ਸਰਾਭਾ ਨਗਰ ਵਿਖੇ ਸ਼ਹਿਰ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜ਼ਾਂ ਦੀ ਰਿਵਿਊ ਮੀਟਿੰਗ ਕੀਤੀ ਗਈ.

ਮੀਟਿੰਗ ਦੌਰਾਨ ਨਿਗਮ ਕਮਿਸ਼ਨਰ ਡਾ. ਅਗਰਵਾਲ ਵੱਲੋਂ ਅਧਿਕਾਰੀਆਂ ਨੂੰ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਹਦਾਇਤ ਕੀਤੀ ਗਈ ਕਿ ਜਿਹੜੇ ਕੰਮ ਮੁਕੰਮਲ ਹੋਣ ਦੀ ਮਿਆਦ ਲੰਘਣ ਦੇ ਬਾਵਜੂਦ ਅਧੂਰੇ  ਹਨ, ਉਨ੍ਹਾਂ ਨੂੰ ਸਬੰਧਤ ਠੇਕੇਦਾਰ ਤੋਂ ਜਲਦ ਤੋਂ ਜਲਦ ਮੁਕੰਮਲ ਕਰਵਾਇਆ ਜਾਵੇ। ਇਸ ਦੇ ਨਾਲ ਹੀ ਅਜਿਹੇ ਕੰਮ, ਜਿਨ੍ਹਾਂ ਨੂੰ ਅਲਾਟ ਕੀਤੇ ਕਾਫੀ ਸਮਾਂ ਲੰਘ ਜਾਣ ਦੇ ਬਾਵਜੂਦ ਵੀ ਠੇਕੇਦਾਰ ਵੱਲੋਂ ਕੰਮ ਸ਼ੁਰੂ ਨਹੀਂ ਕੀਤਾ ਗਿਆ ਹੈ, ਸਬੰਧੀ ਠੇਕੇਦਾਰ ਨੂੰ ਇਹ ਕੰਮ ਤੁਰੰਤ ਸ਼ੁਰੂ ਕਰਵਾਉਣ ਦੀ ਹਦਾਇਤ ਕੀਤੀ ਜਾਵੇ।

ਮੀਟਿੰਗ ਦੌਰਾਨ ਵਿਧਾਇਕ ਵੱਲੋਂ ਠੇਕੇਦਾਰਾਂ ਵਿਰੁੱਧ ਮੁੱਦਾ ਉਠਾਇਆ ਗਿਆ ਕਿ ਇਨ੍ਹਾਂ ਵੱਲੋਂ ਆਪਣਾ ਅਲਾਟਿਡ ਕੰਮ ਕਰਨ ਉਪਰੰਤ ਪੈਦਾ ਹੋਇਆ ਮਲਬਾ ਅਕਸਰ ਸ਼ਹਿਰ ਦੇ ਸਾਫ-ਸੁਥਰੀ ਖਾਲੀ ਜ਼ਮੀਨਾਂ ਤੇ ਸੁੱਟ ਦਿੱਤਾ ਜਾਂਦਾ ਹੈ, ਜਿਸ ਨਾਲ ਸਬੰਧਤ ਜ਼ਮੀਨਾਂ ਦੇ ਨਾਲ ਲੱਗਦੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਦੇ ਜਵਾਬ ਵਿੱਚ ਸਬੰਧਤ ਨਿਗਰਾਨ ਇੰਜੀਨੀਅਰ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਇਹ ਮਲਬਾ ਜਲਦ ਤੋਂ ਜਲਦ ਉੱਥੋਂ ਚੁੱਕਵਾ ਕੇ ਕਿਸੇ ਢੁੱਕਵੀ ਥਾਂ ਤੇ ਸੁੱਟਵਾ ਦਿੱਤਾ ਜਾਵੇਗਾ।

Facebook Comments

Trending