Connect with us

ਅਪਰਾਧ

ਸਕੂਲ ਗਈ ਨਾਬਾਲਗ ਲੜਕੀ ਲਾਪਤਾ, ਛੁੱਟੀ ਹੋਣ ਤੋਂ ਬਾਅਦ ਨਹੀਂ ਪਹੁੰਚੀ ਘਰ

Published

on

Missing minor girl goes to school, does not return home after vacation

ਲੁਧਿਆਣਾ : ਸਥਾਨਕ ਸ਼ਿਵ ਸ਼ਕਤੀ ਕਲੋਨੀ ਟਿੱਬਾ ਰੋਡ ਰਹਿਣ ਵਾਲੇ ਪਰਿਵਾਰ ਦੀ ਨਾਬਾਲਿਗ ਲੜਕੀ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋ ਗਈ। ਉਕਤ ਮਾਮਲੇ ਵਿਚ ਥਾਣਾ ਟਿੱਬਾ ਪੁਲਿਸ ਨੇ ਲੜਕੀ ਦੇ ਪਿਤਾ ਦੇ ਬਿਆਨ ਉਪਰ ਪਰਚਾ ਦਰਜ ਕਰਕੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਸ਼ਿਕਾਇਤਕਰਤਾ ਮੁਤਾਬਕ ਉਸ ਦੀ ਕਰੀਬ ਪੰਦਰਾਂ ਸਾਲ ਦੀ ਨਾਬਾਲਿਗ ਬੇਟੀ ਤਿੰਨ ਮਾਰਚ ਨੂੰ ਰੋਜ਼ ਦੀ ਤਰ੍ਹਾਂ ਘਰੋਂ ਸਵੇਰੇ ਨੌਂ ਵਜੇ ਦੇ ਕਰੀਬ ਸਕੂਲ ਜਾਣ ਲਈ ਨਿਕਲੀ ਸੀ। ਸਕੂਲ ਵਿੱਚ ਛੁੱਟੀ ਹੋਣ ਤੋਂ ਬਾਅਦ ਵੀ ਦੇਰ ਸ਼ਾਮ ਤਕ ਲੜਕੀ ਘਰ ਨਾ ਪੁੱਜੀ ਤਾਂ ਉਨ੍ਹਾਂ ਆਪਣੇ ਪੱਧਰ ‘ਤੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ।

ਇਸ ਦੌਰਾਨ ਸਕੂਲ ਤੋਂ ਜਾਣਕਾਰੀ ਮਿਲੀ ਕਿ ਲੜਕੀ ਸਕੂਲ ਆਈ ਹੀ ਨਹੀਂ ਸੀ। ਉਨ੍ਹਾਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਖਦਸ਼ਾ ਜ਼ਾਹਰ ਕੀਤਾ ਕਿ ਉਸ ਦੀ ਨਾਬਾਲਿਗ ਬੇਟੀ ਨੂੰ ਕਿਸ ਨੇ ਨਿੱਜੀ ਸਵਾਰਥ ਲਈ ਆਪਣੇ ਕਬਜ਼ੇ ਵਿੱਚ ਲੁਕਾ ਕੇ ਰੱਖਿਆ ਹੋਇਆ ਹੈ।

Facebook Comments

Trending