ਅਪਰਾਧ

ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਵਰਗਲਾਈ ਨਬਾਲਿਗ ਲੜਕੀ, ਪਰਚਾ ਦਰਜ

Published

on

ਲੁਧਿਆਣਾ : ਸਥਾਨਕ ਹੈਬੋਵਾਲ ਕਲਾਂ ਓਮ ਪਾਰਕ ਰਹਿਣ ਵਾਲੇ ਪਰਿਵਾਰ ਦੀ ਨਾਬਾਲਿਗ ਲੜਕੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਵਰਗਲਾ ਲੈ ਜਾਣ ਦੇ ਮੁਲਜ਼ਮ ਖ਼ਿਲਾਫ਼ ਥਾਣਾ ਹੈਬੋਵਾਲ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਮਾਮਲਾ ਲੜਕੀ ਦੇ ਪਿਤਾ ਦੇ ਬਿਆਨ ਉਪਰ ਪਿੰਡ ਭੱਟੀਆਂ ਦੇ ਰਹਿਣ ਵਾਲੇ ਸਾਗਰ ਮਹਿਮੀ ਖਿਲਾਫ਼ ਦਰਜ ਕੀਤਾ ਹੈ।

ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਇੱਕ ਮਾਰਚ ਰਾਤ ਨੂੰ ਰੋਜ਼ ਦੀ ਤਰ੍ਹਾਂ ਉਹ ਪਰਿਵਾਰ ਸਮੇਤ ਖਾਣਾ ਖਾ ਕੇ ਕਮਰੇ ਵਿੱਚ ਸੌਂ ਗਿਆ। ਅਗਲੇ ਦਿਨ ਉੱਠ ਕੇ ਵੇਖਿਆ ਤਾਂ ਉਸ ਦੀ ਕਰੀਬ ਸਤਾਰਾਂ ਸਾਲ ਦੀ ਨਾਬਾਲਿਗ ਬੇਟੀ ਬੈੱਡ ਤੇ ਮੌਜੂਦ ਨਹੀਂ ਸੀ।ਉਨ੍ਹਾਂ ਆਪਣੇ ਪੱਧਰ ਤੇ ਲੜਕੀ ਦੀ ਕਾਫੀ ਭਾਲ ਕੀਤੀ ਪਰ ਕੋਈ ਸੁਰਾਗ ਹੱਥ ਨਾ ਲੱਗਾ।

ਇਸ ਦੌਰਾਨ ਉਨ੍ਹਾਂ ਨੂੰ ਭਿਣਕ ਲੱਗੀ ਕਿ ਪਿੰਡ ਭੱਟੀਆਂ ਦਾ ਰਹਿਣ ਵਾਲਾ ਸਾਗਰ ਮਹਿਮੀ ਉਸ ਦੀ ਬੇਟੀ ਉੱਪਰ ਭੈੜੀ ਨਜ਼ਰ ਰੱਖਦਾ ਸੀ। ਮੁਦਈ ਨੇ ਪੁਲਿਸ ਕੋਲ ਦਾਅਵਾ ਕੀਤਾ ਕਿ ਆਰੋਪੀ ਸਾਗਰ ਹੀ ਉਸ ਦੀ ਬੇਟੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਿਆ ਹੈ।

Facebook Comments

Trending

Copyright © 2020 Ludhiana Live Media - All Rights Reserved.