Connect with us

ਅਪਰਾਧ

ਸ਼ੱਕੀ ਹਾਲਾਤ ‘ਚ ਗਾਇਬ ਹੋਇਆ ਨਾਬਾਲਗ ਲੜਕਾ

Published

on

Minor boy disappears under suspicious circumstances

ਲੁਧਿਆਣਾ : ਸਥਾਨਕ ਭਾਮੀਆ ਖੁਰਦ ਕ੍ਰਿਸ਼ਨਾ ਕਾਲੋਨੀ ਰਹਿਣ ਵਾਲੇ ਪਰਿਵਾਰ ਦਾ ਕਰੀਬ 16 ਸਾਲ ਦਾ ਨਾਬਾਲਗ ਲੜਕਾ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਗਿਆ। ਉਕਤ ਮਾਮਲੇ ਵਿਚ ਥਾਣਾ ਜਮਾਲਪੁਰ ਪੁਲਿਸ ਨੇ ਲਾਪਤਾ ਹੋਏ ਕਿਸ਼ੋਰ ਦੇ ਪਿਤਾ ਮਨੋਜ ਕੁਮਾਰ ਦੇ ਬਿਆਨ ਉੱਪਰ ਪਰਚਾ ਦਰਜ ਕਰ ਕੇ ਕਿਸ਼ੋਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਮਨੋਜ ਕੁਮਾਰ ਨੇ ਦੱਸਿਆ ਕਿ ਉਸਦਾ ਕਰੀਬ ਸੋਲ਼ਾਂ ਸਾਲ ਦਾ ਨਾਬਾਲਗ ਲੜਕਾ ਦਸ ਮਈ ਸ਼ਾਮ ਸਾਢੇ ਪੰਜ ਵਜੇ ਦੇ ਕਰੀਬ ਬਿਨਾਂ ਕਿਸੇ ਨੂੰ ਦੱਸੇ ਘਰੋਂ ਚਲਾ ਗਿਆ। ਦੇਰ ਰਾਤ ਤਕ ਮੁਨੀਸ਼ ਵਾਪਸ ਨਾ ਪਰਤਿਆ ਤਾਂ ਉਨ੍ਹਾਂ ਇਸ ਮਾਮਲੇ ਦੀ ਜਾਣਕਾਰੀ ਥਾਣਾ ਜਮਾਲਪੁਰ ਪੁਲਿਸ ਕੋਲ ਦਰਜ ਕਰਵਾ ਦਿੱਤੀ। ਉਨ੍ਹਾਂ ਖਦਸ਼ਾ ਜ਼ਾਹਿਰ ਕੀਤਾ ਕਿ ਕਿਸੇ ਨਿੱਜੀ ਸਵਾਰਥ ਲਈ ਉਸਦੇ ਬੇਟੇ ਨੂੰ ਆਪਣੀ ਹਿਰਾਸਤ ਵਿਚ ਲੁਕਾ ਕੇ ਰੱਖਿਆ ਹੋਇਆ ਹੈ।

Facebook Comments

Trending