ਅਪਰਾਧ

ਵੱਖ-ਵੱਖ ਥਾਵਾਂ ਤੋਂ ਲੱਖਾਂ ਰੁਪਏ ਮੁੱਲ ਦੀ ਹੈਰੋਇਨ ਬਰਾਮਦ

Published

on

ਲੁਧਿਆਣਾ : ਲੁਧਿਆਣਾ ਪੁਲਿਸ ਨੇ ਸ਼ਹਿਰ ਵਿਚ ਵੱਖ-ਵੱਖ ਥਾਵਾਂ ‘ਤੇ ਛਾਪਾਮਾਰੀ ਕਰਕੇ ਲੱਖਾਂ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਪੁਲਿਸ ਨੇ ਮੈਥਿਊ ਪੁੱਤਰ ਚਰਾਗ ਵਾਸੀ ਫਿਰੋਜ਼ਪੁਰ ਅਤੇ ਸੁੱਖਾ ਵਾਸੀ ਬਸਤੀ ਖਾਨੋਵਾਲੀ ਫਿਰੋਜ਼ਪੁਰ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 15 ਗਰਾਮ ਹੈਰੋਇਨ ਅਤੇ 60 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ ਜੋ ਕਿ ਕਥਿਤ ਦੋਸ਼ੀਆਂ ਨੇ ਹੈਰੋਇਨ ਵੇਚ ਕੇ ਕਮਾਈ ਕੀਤੀ ਸੀ।

ਪੁਲਿਸ ਅਨੁਸਾਰ ਕਥਿਤ ਦੋਸ਼ੀ ਪਿਛਲੇ ਕਾਫੀ ਸਮੇਂ ਤੋਂ ਇਸ ਧੰਦੇ ਵਿਚ ਸੀ ਅਤੇ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚੋਂ ਇਹ ਹੈਰੋਇਨ ਸਪਲਾਈ ਕਰਦੇ ਸਨ। ਪੁਲਿਸ ਨੇ ਇਨ੍ਹਾਂ ਕਥਿਤ ਦੋਸ਼ੀਆਂ ਨੂੰ ਢੋਲੇਵਾਲ ਚੌਕ ਨੇੜਿਓਾ ਉਸ ਵੇਲੇ ਗਿ੍ਫਤਾਰ ਕੀਤਾ, ਜਦੋਂਕਿ ਇਹ ਹੈਰੋਇਨ ਦੀ ਸਪਲਾਈ ਦੇਣ ਜਾ ਰਹੇ ਸਨ।

ਦੂਜੇ ਅਜਿਹੇ ਮਾਮਲੇ ਵਿਚ ਪੁਲਿਸ ਨੇ ਸੁਮਿਤ ਪੁੱਤਰ ਸੋਮਨਾਥ ਵਾਸੀ ਜੋਸ਼ੀ ਨਗਰ ਨੂੰ ਗਿ੍ਫ਼ਤਾਰ ਕਰਕੇ ਉਸਦੇ ਕਬਜ਼ੇ ਵਿਚੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਕਥਿਤ ਦੋਸ਼ੀ ਨੂੰ ਪੁਲਿਸ ਨੇ ਹੈਬੋਵਾਲ ਕਲਾਂ ਨੇੜਿਓਾ ਗਿ੍ਫ਼ਤਾਰ ਕੀਤਾ ਹੈ। ਤੀਜੇ ਅਜਿਹੇ ਮਾਮਲੇ ਵਿਚ ਪੁਲਿਸ ਨੇ ਅਮਰਜੀਤ ਕੌਰ ਪਤਨੀ ਬਲਵੀਰ ਰਾਮ ਵਾਸੀ ਤਲਵੰਡੀ ਕਲਾਂ ਨੂੰ ਗਿ੍ਫਤਾਰ ਕਰਕੇ ਉਸਦੇ ਕਬਜ਼ੇ ਵਿਚੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਕਥਿਤ ਦੋਸ਼ੀ ਨੂੰ ਤਲਵੰਡੀ ਕਲਾਂ ਨੇੜਿਓਾ ਹੀ ਗਿ੍ਫਤਾਰ ਕੀਤਾ।

Facebook Comments

Trending

Copyright © 2020 Ludhiana Live Media - All Rights Reserved.