ਅਪਰਾਧ

ਲੁਧਿਆਣਾ ‘ਚ ਚੋਰਾਂ ਵਲੋਂ ਲੱਖਾਂ ਦਾ ਸਾਮਾਨ, ਨਕਦੀ ਤੇ ਗਹਿਣੇ ਚੋਰੀ

Published

on

ਲੁਧਿਆਣਾ : ਲੁਧਿਆਣਾ ‘ਚ ਚੋਰਾਂ ਵਲੋਂ ਸ਼ਹਿਰ ‘ਚ ਕੀਤੀਆਂ ਵੱਖ-ਵੱਖ ਵਾਰਦਾਤਾਂ ‘ਚ ਲੱਖਾਂ ਰੁਪਏ ਦਾ ਸਾਮਾਨ, ਨਕਦੀ ਤੇ ਗਹਿਣੇ ਚੋਰੀ ਕਰ ਲਏ ਗਏ। ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ‘ਚ ਸਥਾਨਕ ਸੁੰਦਰ ਨਗਰ ਤੋਂ ਚੋਰਾਂ ਵਲੋਂ ਇਕ ਕੱਪੜੇ ਦੀ ਦੁਕਾਨ ਦੇ ਤਾਲੇ ਤੋੜ ਕੇ ਉਥੋਂ ਲੱਖਾਂ ਰੁਪਏ ਦਾ ਸਾਮਾਨ ਚੁੱਕ ਕੇ ਫ਼ਰਾਰ ਹੋ ਗਏ। ਚੋਰੀ ਕੀਤੇ ਸਾਮਾਨ ‘ਚ ਕੱਪੜੇ, ਲੈਪਟਾਪ ਤੇ ਨਕਦੀ ਸ਼ਾਮਿਲ ਹਨ। ਪੁਲਿਸ ਵਲੋਂ ਇਸ ਮਾਮਲੇ ਵਿਚ ਦੁਕਾਨ ਦੇ ਮਾਲਕ ਕੰਵਲਜੀਤ ਸਿੰਘ ਦੀ ਸ਼ਿਕਾਇਤ ‘ਤੇ ਕੇਸ ਦਰਜ ਕਰ ਲਿਆ ਹੈ।

ਦੂਜੇ ਅਜਿਹੇ ਮਾਮਲੇ ਵਿਚ ਸਥਾਨਕ ਬਹਾਦਰ ਕੇ ਰੋਡ ਤੋਂ ਚੋਰ ਕੁਲਵਿੰਦਰ ਸਿੰਘ ਦੇ ਘਰ ਦੇ ਤਾਲੇ ਤੋੜ ਕੇ ਸੋਨੇ ਦੇ ਗਹਿਣੇ, ਨਕਦੀ ਤੇ ਹੋਰ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ। ਤੀਜੇ ਮਾਮਲੇ ਸ਼ਿਮਲਾਪੁਰੀ ਸਥਿਤ ਭਰਪੂਰ ਸਿੰਘ ਵੀ ਇਲੈਕਟ੍ਰੋਨਿਕਸ ਦੀ ਦੁਕਾਨ ਤੋਂ ਚੋਰ 7 ਇਨਵਰਟਰ ਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ। ਪੁਲਿਸ ਵਲੋਂ ਇਨ੍ਹਾਂ ਵਾਰਦਾਤਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਨੇੜੇ ਲੱਗੇ ਸੀ.ਸੀ. ਟੀਵੀ ਕੈਮਰਿਆਂ ਦੀ ਫੁਟੇਜ ਵੀ ਚੈੱਕ ਕੀਤੀ ਗਈ ਹੈ।

Facebook Comments

Trending

Copyright © 2020 Ludhiana Live Media - All Rights Reserved.