Connect with us

ਪੰਜਾਬੀ

ਵਾਲਾਂ ਦੀ ਸਮੱਸਿਆ ਨੂੰ ਦੂਰ ਕਰਦਾ ਹੈ ਦਾਲਚੀਨੀ ਵਾਲਾ ਦੁੱਧ !

Published

on

Milk with cinnamon removes the problem of hair!

ਕਈ ਚਿਕਿਤਸਕ ਗੁਣਾਂ ਨਾਲ ਭਰਪੂਰ ਦਾਲਚੀਨੀ ਸਿਹਤ ਦੇ ਨਾਲ ਨਾਲ ਸੁੰਦਰਤਾ ਨੂੰ ਵਧਾਉਣ ਵਿਚ ਲਾਭਕਾਰੀ ਹੈ। ਹਾਲਾਂਕਿ ਦਾਲਚੀਨੀ ਖੁਦ ਇਕ ਚੰਗੀ ਦਵਾਈ ਹੈ, ਪਰ ਇਸ ਨੂੰ ਦੁੱਧ ਵਿਚ ਮਿਲਾ ਕੇ ਪੀਣਾ ਹੋਰ ਵੀ ਫਾਇਦੇਮੰਦ ਹੈ। ਦਾਲਚੀਨੀ ਦੇ ਦੁੱਧ ਦਾ ਸੇਵਨ ਕਰਨ ਨਾਲ ਬਹੁਤ ਸਾਰੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ। ਤਾਂ ਆਓ ਜਾਣਦੇ ਹਾਂ ਦਾਲਚੀਨੀ ਦੇ ਦੁੱਧ ਦੇ ਫਾਇਦਿਆਂ ਬਾਰੇ…

Insomnia ‘ਚ ਰਾਹਤ : ਜੇਕਰ ਰਾਤ ਨੂੰ ਨੀਂਦ ਨਹੀਂ ਆਉਂਦੀ ਜਾਂ ਫਿਰ ਸੌਂਦੇ ਸਮੇਂ ਬੇਚੈਨੀ ਰਹਿੰਦੀ ਹੈ ਤਾਂ ਦੁੱਧ ‘ਚ ਦਾਲਚੀਨੀ ਮਿਲਾ ਕੇ ਪੀਓ। ਤੁਹਾਨੂੰ ਚੈਨ ਦੀ ਨੀਂਦ ਆਵੇਗੀ। ਨਾਲ ਹੀ ਤੁਹਾਡੇ ਸਰੀਰ ਦੀ ਥਕਾਵਟ ਅਤੇ ਤਣਾਅ ਵੀ ਦੂਰ ਹੋ ਜਾਵੇਗਾ।

ਸ਼ੂਗਰ ਤੋਂ ਦਿਵਾਏਗਾ ਰਾਹਤ : ਜੇਕਰ ਤੁਹਾਨੂੰ ਸ਼ੂਗਰ ਦੀ ਬਿਮਾਰੀ ਹੈ ਅਤੇ ਵਾਰ-ਵਾਰ ਇੰਸੂਲਿਨ ਵਧਣ ਕਾਰਨ ਇੰਜੈਕਸ਼ਨ ਲੈਣਾ ਪੈਂਦਾ ਹੈ ਤਾਂ ਤੁਸੀਂ ਦਾਲਚੀਨੀ ਦਾ ਪ੍ਰਯੋਗ ਕਰੋ। ਦਾਲਚੀਨੀ ਸਰੀਰ ‘ਚ ਬਲੱਡ ਸ਼ੂਗਰ ਨੂੰ ਕਾਬੂ ਰੱਖਦੀ ਹੈ।

ਹੱਡੀਆਂ ਮਜ਼ਬੂਤ : ਹੱਡੀਆਂ ਦੇ ਕਮਜ਼ੋਰ ਹੋਣ ਕਾਰਨ ਸਰੀਰ ‘ਚ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ। ਅਜਿਹੇ ‘ਚ ਦਾਲਚੀਨੀ ਵਾਲੇ ਦੁੱਧ ਦਾ ਸੇਵਨ ਕਰਨਾ ਚਾਹੀਦਾ। ਦਾਲਚੀਨੀ ‘ਚ ਕੈਲਸ਼ੀਅਮ, ਫਾਈਬਰ ਅਤੇ ਮੈਗਨੀਜ਼ ਹੁੰਦੇ ਹਨ, ਜੋ ਹੱਡੀਆਂ ਨੂੰ ਮਜ਼ਬੂਤ ਰੱਖਦੇ ਹਨ।

ਚਿਹਰੇ ‘ਤੇ ਲਿਆਉਂਦੀ ਹੈ ਨਿਖ਼ਾਰ : ਜੇਕਰ ਤੁਹਾਨੂੰ ਸਕਿਨ ਦੀ ਸਮੱਸਿਆ ਹੈ ਤਾਂ ਦਾਲਚੀਨੀ ਵਾਲਾ ਦੁੱਧ ਪੀਓ। ਇਸ ‘ਚ ਪਾਏ ਜਾਣ ਵਾਲੇ ਐਂਟੀ ਬੈਕਟੀਰੀਅਲ ਗੁਣ ਚਮੜੀ ਦੇ ਰੋਗਾਂ ਨੂੰ ਦੂਰ ਰੱਖਦੇ ਹਨ।

ਵਾਲਾਂ ਦੀ ਸਮੱਸਿਆ : ਜੇਕਰ ਤੁਹਾਡੇ ਵਾਲ ਵੱਧ ਝੜਦੇ ਹਨ ਜਾਂ ਵਾਲਾਂ ‘ਚ ਸਕੈਲਪ ਦੀ ਕੋਈ ਸਮੱਸਿਆ ਹੈ ਤਾਂ ਦੁੱਧ ਅਤੇ ਦਾਲਚੀਨੀ ਦੇ ਨਾਲ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਪੀਓ। ਇਸ ਨਾਲ ਤੁਹਾਡੇ ਵਾਲਾਂ ‘ਚ ਚਮਕ ਵਧੇਗੀ ਅਤੇ ਇਨਫੈਕਸ਼ਨ ਵੀ ਨਹੀਂ ਹੋਵੇਗੀ।

Facebook Comments

Trending