ਪੰਜਾਬੀ

ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਵਿਚ ਕਰਵਾਏ ਗਏ ਮਹਿੰਦੀ ਮੁਕਾਬਲੇ

Published

on

ਲੁਧਿਆਣਾ : ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦਾਦ ਵਿਖੇ ਸਾਉਣ ਦੇ ਮਹੀਨੇ ਨੂੰ ਮੁਖ ਰੱਖਦਿਆ ਮਹਿੰਦੀ ਲਗਾਉਣ ਦਾ ਮੁਕਾਬਲਾ ਕਰਵਾਇਆ ਗਿਆ। ਇਹ ਮੁਕਾਬਲਾ ਸਕੂਲ ਵਿਚ ਬਣੇ ਭਾਈ ਵੀਰ ਸਿੰਘ ਹਾਊਸ , ਭਗਤ ਪੂਰਨ ਸਿੰਘ ਹਾਊਸ, ਬਾਬਾ ਬੰਦਾ ਸਿੰਘ ਬਹਾਦਰ ਹਾਊਸ ਅਤੇ ਭਾਈ ਮਤੀ ਦਾਸ ਹਾਊਸ ਵਿਚ ਕਰਵਾਇਆ ਗਿਆ। ਸਕੂਲ ਦੀਆਂ ਵਿਦਿਆਰਥਣਾਂ ਨੇ ਅਧਿਆਪਕਾਂ ਦੀ ਅਗਵਾਈ ਵਿਚ ਇਸ ਮੁਕਾਬਲੇ ਵਿਚ ਹਿੱਸਾ ਲਿਆ।

ਪ੍ਰਿੰਸੀਪਲ ਅਰਚਨਾ ਸ੍ਰੀ ਵਾਸਤਵ ਨੇ ਵਿਦਿਆਰਥਣਾਂ ਦੀ ਕਲਾ ਦੀ ਪਰਖ ਕਰਦੇ ਹੋਏ ਇਹ ਨਤੀਜੇ ਘੋਸ਼ਿਤ ਕੀਤੇ। ਜਿੰਨਾਂ ਵਿੱਚੋਂ ਭਾਈ ਮਤੀ ਦਾਸ ਹਾਊਸ ਦੀ ਵਿਦਿਆਰਥਣ ਅੰਜਲੀ ਤੇ ਬਾਬਾ ਬੰਦਾ ਸਿੰਘ ਬਹਾਦਰ ਹਾਊਸ ਦੀ ਮਹਿਕਪ੍ਰੀਤ ਕੌਰ ਨੇ ਪਹਿਲਾ ਸਥਾਨ, ਭਗਤ ਪੂਰਨ ਸਿੰਘ ਹਾਊਸ ਦੀ ਮਹਿਕ ਨੇ ਦੂਜਾ ਸਥਾਨ ਅਤੇ ਭਾਈ ਵੀਰ ਸਿੰਘ ਹਾਊਸ ਦੀ ਵਿਦਿਆਰਥਣ ਰਾਹੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਤੇ ਪ੍ਰਿੰਸੀਪਲ ਨੇ ਇਹਨਾਂ ਵਿਦਿਆਰਥਣਾਂ ਨੂੰ ਮੁਬਾਰਕਾਂ ਦਿਤੀਆਂ ਅਤੇ ਆਪਣੀ ਕਲਾ ਨੂੰ ਹੋਰ ਨਿਖਾਰਨ ਦੇ ਗੁਣ ਸਾਂਝੇ ਕੀਤੇ।

Facebook Comments

Trending

Copyright © 2020 Ludhiana Live Media - All Rights Reserved.