ਪੰਜਾਬੀ

 ਮੈਗਾ ਰੋਜ਼ਗਾਰ ਮੇਲਾ-22 ਨੂੰ ਮਿਲਿਆ ਭਰਵਾਂ ਹੁੰਗਾਰਾ, 2200 ਨੌਜਵਾਨਾਂ ਨੂੰ ਮਿਲੇ ਨਿਯੁਕਤੀ ਪੱਤਰ

Published

on

ਲੁਧਿਆਣਾ : ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਲੁਧਿਆਣਾ ਵੱਲੋਂ ਸੀਸੂ ਦੇ ਸਹਿਯੋਗ ਨਾਲ ਮੈਗਾ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਖ-ਵੱਖ ਟਰੇਡਾਂ ਜਿਵੇਂ ਕਿ ਵੈਲਡਰ, ਹੈਲਪਰ, ਫਿਟਰ, ਟਰਨਰ, ਮਸ਼ੀਨਿਸਟ, ਸੀ.ਐਨ.ਸੀ/ਵੀ.ਐਮ.ਸੀ. ਆਪਰੇਟਰ ਇਲੈਕਟ੍ਰੀਸ਼ੀਅਨ ਆਪਰੇਟਰ, ਐਮ.ਐਮ.ਵੀ. ਅਤੇ ਡੀਜ਼ਲ ਮਕੈਨਿਕ, ਕੰਪਿਊਟਰ ਆਪਰੇਟਰ, ਦਸਤਾਵੇਜ਼ ਸਹਾਇਕ, ਸਹਾਇਕ ਲੇਖਾਕਾਰ, ਐਡਮਿਨ ਕਾਰਜਕਾਰੀ, ਡਿਜੀਟਲ ਮਾਰਕੀਟਿੰਗ ਕਾਰਜਕਾਰੀ, ਐਚ.ਆਰ. ਮੈਨੇਜਰ/ਸਹਾਇਕ, ਡਿਪਲੋਮਾ ਇੰਜੀਨੀਅਰ, ਬੀ.ਏ., ਬੀ.ਕਾਮ, 12 ਵੀਂ ਪਾਸ ਅਤੇ ਅਤੇ ਹੋਰ ਉਦਯੋਗਿਕ ਖੇਤਰ ਵਿੱਚ 3742 ਉਮੀਦਵਾਰਾਂ ਦੀ ਲੋੜ ਲਈ 100 ਤੋਂ ਵੱਧ ਕੰਪਨੀਆਂ ਨੇ ਭਾਗ ਲਿਆ।

ਇਸ ਰੋਜ਼ਗਾਰ ਮੇਲੇ ਵਿੱਚ ਲਗਭਗ 4 ਹਜ਼ਾਰ ਉਮੀਦਵਾਰਾਂ ਨੇ ਭਾਗ ਲਿਆ ਅਤੇ ਵੱਖ-ਵੱਖ ਉਦਯੋਗਿਕ ਕੰਪਨੀਆਂ ਵਿੱਚ 2200 ਦੇ ਕਰੀਬ ਉਮੀਦਵਾਰਾਂ ਦੀ ਚੋਣ ਕੀਤੀ ਗਈ।

ਸ੍ਰੀ ਡੀ.ਪੀ.ਐਸ ਖਰਬੰਦਾ, ਆਈ.ਏ.ਐਸ., ਡਾਇਰੈਕਟਰ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਪੰਜਾਬ, ਸ੍ਰੀਮਤੀ ਸੁਰਭੀ ਮਲਿਕ, ਆਈ.ਏ.ਐਸ. ਡਿਪਟੀ ਕਮਿਸ਼ਨਰ, ਲੁਧਿਆਣਾ, ਸ੍ਰੀ ਅਮਿਤ ਕੁਮਾਰ ਪੰਚਾਲ ਆਈ.ਏ.ਐਸ., ਵਧੀਕ ਡਿਪਟੀ ਕਮਿਸ਼ਨਰ(ਪੇਂਡੂ ਵਿਕਾਸ)-ਕਮ-ਸੀ.ਈ.ਓ ਡੀ.ਬੀ.ਈ.ਈ. ਲੁਧਿਆਣਾ ਵੱਲੋਂ ਮੈਗਾ ਰੋਜ਼ਗਾਰ ਮੇਲੇ ਵਿੱਚ ਸ਼ਿਰਕਤ ਕੀਤੀ ਗਈ।

ਸ.ਉਪਕਾਰ ਸਿੰਘ ਆਹੂਜਾ, ਪ੍ਰਧਾਨ, ਸੀਸੂ ਅਤੇ ਸ੍ਰੀ ਪੰਕਜ ਸ਼ਰਮਾ, ਜਨਰਲ ਸਕੱਤਰ, ਸੀਸੂ ਨੇ ਭਾਗ ਲੈਣ ਵਾਲੀਆਂ ਸਾਰੀਆਂ ਕੰਪਨੀਆਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਇਸ ਮੈਗਾ ਰੋਜ਼ਗਾਰ ਮੇਲੇ ਵਿੱਚ ਯੋਗ ਨੌਜਵਾਨਾਂ ਦੀ ਭਰਤੀ ਕਰਨ ਲਈ ਪ੍ਰੇਰਿਤ ਕੀਤਾ।

ਸ੍ਰੀ ਸੁਖਮਨ ਮਾਨ, ਈ.ਜੀ.ਐਸ.ਡੀ.ਟੀ.ਓ ਅਤੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਲੁਧਿਆਣਾ ਤੋਂ ਸ੍ਰੀ ਨਵਦੀਪ ਸਿੰਘ ਨੇ ਯੋਗ ਉਮੀਦਵਾਰਾਂ ਦਾ ਇਕੱਠ ਕਰਕੇ ਰੋਜ਼ਗਾਰ ਮੇਲੇ ਨੂੰ ਕਾਮਯਾਬ ਬਣਾਇਆ। ਇਸ ਰੋਜ਼ਗਾਰ ਮੇਲੇ ਦਾ ਮੁੱਖ ਮੰਤਵ ਬੇਰੁਜ਼ਗਾਰ ਨੌਜਵਾਨਾਂ ਨੂੰ ਪੰਜਾਬ ਦੇ ਉਦਯੋਗਿਕ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਹੈ।

ਵਿਧਾਇਕਾਂ ਸ੍ਰੀ ਗੁਰਪ੍ਰੀਤ ਬੱਸੀ ਗੋਗੀ, ਸ.ਹਰਦੀਪ ਸਿੰਘ ਮੁੰਡੀਆਂ, ਸ.ਕੁਲਵੰਤ ਸਿੰਘ ਸਿੱਧੂ, ਦਲਜੀਤ ਸਿੰਘ ਗਰੇਵਾਲ (ਭੋਲਾ), ਸ੍ਰੀ ਅਸ਼ੋਕ ਪਰਾਸ਼ਰ ਪੱਪੀ ਅਤੇ ਆਮ ਆਦਮੀ ਪਾਰਟੀ (ਸ਼ਹਿਰੀ) ਦੇ ਪ੍ਰਧਾਨ ਸੀ ਸੁਰੇਸ਼ ਗੋਇਲ ਵੱਲੋਂ ਰੋਜ਼ਗਾਰ ਮੇਲੇ ਵਿੱਚ ਸ਼ਿਰਕਤ ਕਰਦਿਆਂ ਚੁਣੇ ਗਏ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ।

ਇਸਦੇ ਨਾਲ ਹੀ ਡੀ.ਬੀ.ਈ.ਈ. ਸਟਾਫ਼ ਦੁਆਰਾ 15 ਲਾਈਨ ਵਿਭਾਗਾਂ ਦੇ ਸਹਿਯੋਗ ਨਾਲ ਇੱਕ ਸਵੈ-ਰੁਜ਼ਗਾਰ ਪਹਿਲਕਦਮੀ ਵੀ ਸ਼ੁਰੂ ਕੀਤੀ ਗਈ ਜਿੱਥੇ ਉਮੀਦਵਾਰਾਂ ਦੀ ਪਛਾਣ ਕੀਤੀ ਗਈ ਅਤੇ ਉਨ੍ਹਾਂ ਨੂੰ ਆਪਣੇ ਖੁਦ ਦੇ ਕਾਰੋਬਾਰ ਸ਼ੁਰੂ ਕਰਨ ਲਈ ਮਾਰਗਦਰਸ਼ਨ ਕੀਤਾ ਗਿਆ।

Facebook Comments

Trending

Copyright © 2020 Ludhiana Live Media - All Rights Reserved.