ਪੰਜਾਬੀ
ਫ਼ਿਲਮ ਦੇ ਕੰਮ ’ਚ ਰੁੱਝੀ ਮਾਨੁਸ਼ੀ ਛਿੱਲਰ, 15 ਰਾਤਾਂ ਦੀ ਨੀਂਦ ਛੱਡ ਕੇ ਕਰ ਰਹੀ ‘ਤਹਿਰਾਨ’ ਦੀ ਸ਼ੂਟਿੰਗ
Published
3 years agoon

ਮਿਸ ਵਰਲਡ ਰਹਿ ਚੁੱਕੀ ਮਾਨੁਸ਼ੀ ਛਿੱਲਰ ਕਾਫ਼ੀ ਸੁਰਖੀਆਂ ਬਟੋਰੀ ਨਜ਼ਰ ਆਉਂਦੀ ਹੈ। ਮਾਨੁਸ਼ੀ ਛਿੱਲਰ ਨੇ ਫ਼ਿਲਮੀ ਦੁਨੀਆ ’ਚ ਵੀ ਨਾਂ ਬਣਾਉਣ ’ਚ ਕੋਈ ਕਸਰ ਨਹੀਂ ਛੱਡੀ। ਮਾਨੁਸ਼ੀ ਛਿੱਲਰ ਨੇ ਇਸ ਸਾਲ ਅਕਸ਼ੈ ਕੁਮਾਰ ਦੀ ਫ਼ਿਲਮ ‘ਸਮਰਾਟ ਪ੍ਰਿਥਵੀਰਾਜ’ ’ਚ ਬਾਲੀਵੁੱਡ ਡੈਬਿਊ ਕੀਤਾ ਸੀ।
ਹਾਲ ਹੀ ’ਚ ਮਾਨੁਸ਼ੀ ਨੂੰ ਲੈ ਕੇ ਖ਼ਬਰ ਸਾਹਮਣੇ ਆਈ ਹੈ। ਮਾਨੁਸ਼ੀ ਛਿੱਲਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਤਹਿਰਾਨ’ ਨੂੰ ਲੈ ਕੇ ਸੁਰਖੀਆਂ ’ਚ ਹੈ। ਇਕ ਇੰਟਰਵਿਊ ’ਚ ਅਦਾਕਾਰਾ ਨੇ ਦੱਸਿਆ ਹੈ ਕਿ ਉਹ ਫ਼ਿਲਮ ਦਾ ਕੰਮ ਪੂਰਾ ਕਰਨ ਲਈ ਲਗਾਤਾਰ ਆਪਣੇ ਫ਼ਰੰਟ ਫੁੱਟ ’ਤੇ ਹਨ। ਫ਼ਿਲਮ ਦੀ ਸ਼ੂਟਿੰਗ ਕਾਰਨ ਉਹ 15 ਰਾਤਾਂ ਸੌਂ ਨਹੀਂ ਸਕੀ। ਅਦਾਕਾਰਾ ਮੁਤਾਬਕ ਉਹ 15 ਦਿਨਾਂ ਤੋਂ ਲਗਾਤਾਰ ਕੰਮ ’ਚ ਰੁੱਝੀ ਰਹੀ ਸੀ।
ਇੰਟਰਵਿਊ ਦੌਰਾਨ ਮਾਨੁਸ਼ੀ ਨੇ ਫ਼ਿਲਮ ਦੀ ਸ਼ੂਟਿੰਗ ਨਾਲ ਜੁੜੇ ਕਈ ਕਿੱਸੇ ਸਾਂਝੇ ਕੀਤੇ। ਅਦਾਕਾਰਾ ਨੇ ਦੱਸਿਆ ਕਿ ‘ਮੈਂ ਹਰ ਰੋਜ਼ ਕੁਝ ਨਵਾਂ ਸਿੱਖਿਆ ਹੈ। ਇਹ ਮੇਰੇ ਕਰੀਅਰ ਦਾ ਪਹਿਲਾ ਲੰਮਾ ਸੀ, ਜਿਸ ਦਾ ਮੈਂ ਪੂਰੀ ਤਰ੍ਹਾਂ ਆਨੰਦ ਲਿਆ।’
ਦੱਸ ਦੇਈਏ ਫ਼ਿਲਮ ‘ਤਹਿਰਾਨ’ ਦੀ ਸ਼ੂਟਿੰਗ ਸਤੰਬਰ ਮਹੀਨੇ ਸ਼ੁਰੂ ਹੋਈ ਸੀ। ਇਸ ਸ਼ੂਟਿੰਗ ਗਲਾਸਗੋ, ਸਕਾਟਲੈਂਡ, ਮੁੰਬਈ ਅਤੇ ਦਿੱਲੀ ‘ਚ ਕੀਤੀ ਗਈ ਹੈ। ਇਹ ਇਕ ਐਕਸ਼ਨ ਥ੍ਰਿਲਰ ਫ਼ਿਲਮ ਹੋਵੇਗੀ, ਜੋ ਸੱਚੀ ਘਟਨਾ ’ਤੇ ਆਧਾਰਿਤ ਹੈ। ‘ਤਹਿਰਾਨ’ ਫ਼ਿਲਮ ’ਚ ਮਾਨੁਸ਼ੀ ਜੌਨ ਅਬ੍ਰਾਹਮ ਨਾਲ ਸਕ੍ਰੀਨ ਸਾਂਝੀ ਕਰਦੀ ਨਜ਼ਰ ਆਵੇਗੀ। ਇਸ ਫ਼ਿਲਮ ਦੇ ਨਿਰਦੇਸ਼ਕ ਅਰੁਣ ਗੋਪਾਲਨ ਅਤੇ ਨਿਰਮਾਤਾ ਦਿਨੇਸ਼ ਵਿਜਾਨ ਹਨ।
You may like
-
ਪੰਜਾਬ ‘ਚ ਫਿਲਮੀ ਅੰਦਾਜ਼ ‘ਚ ਬੱਸ ਨੂੰ ਘੇਰ ਕੇ ਲੁੱਟਿਆ, ਸੀਸੀਟੀਵੀ ‘ਚ ਕੈਦ
-
ਜਦ ਪੰਜਾਬੀ ਗਾਇਕ ਚਮਕੀਲਾ ਨੇ ਸ਼੍ਰੀਦੇਵੀ ਨਾਲ ਫਿਲਮ ਨੂੰ ਕੀਤਾ ਸੀ ਨਾ , ਕਿਹਾ- ਮੇਰਾ ’10 ਲੱਖ ਦਾ ਨੁਕਸਾਨ ਹੋਵੇਗਾ
-
ਫ਼ਿਲਮ ‘ਉੱਚਾਈ’ ਦੀ ਸਕ੍ਰੀਨਿੰਗ ’ਤੇ ਪਹੁੰਚੀ ਜਯਾ ਬੱਚਨ ਨੇ ਕੰਗਨਾ ਰਣੌਤ ਨੂੰ ਕੀਤਾ ਨਜ਼ਰਅੰਦਾਜ਼
-
ਫ਼ਿਲਮੀ ਪਰਦੇ ’ਤੇ ਆਉਣ ਤੋਂ ਪਹਿਲਾਂ ਜਾਹਨਵੀ ਕਪੂਰ ਨੇ ਭੈਣ ਖੁਸ਼ੀ ਨੂੰ ਦਿੱਤੀ ਅਜਿਹੀ ਸਲਾਹ, ਕਿਹਾ- ‘ਕਦੇ ਕਿਸੇ…’
-
ਰਵੀਨਾ ਟੰਡਨ ਦੀ ਇਹ ਦਮਦਾਰ ਫ਼ਿਲਮ ਨਾਲ ਕਰੇਗੀ ਵਾਪਸੀ, ਅਰਬਾਜ਼ ਖ਼ਾਨ ਪ੍ਰੋਡਕਸ਼ਨ ਬੈਨਰ ਹੇਠ ਬਣੇਗੀ ਫ਼ਿਲਮ
-
ਸ਼ਹਿਨਾਜ਼ ਗਿੱਲ ਇਨ੍ਹਾਂ ਫ਼ਿਲਮਾਂ ’ਚ ਆਵੇਗੀ ਨਜ਼ਰ, ਮੀਡੀਆ ਦੇ ਸਵਾਲ ’ਤੇ ਅਦਾਕਾਰਾ ਨੇ ਕੀਤਾ ਖ਼ੁਲਾਸਾ