Connect with us

ਅਪਰਾਧ

ਲੁਧਿਆਣਾ ‘ਚ 22 ਹਜ਼ਾਰ ਦੀ ਨਕਦੀ ਅਤੇ ਦੋ ਮੋਬਾਇਲਾਂ ਸਮੇਤ ਵਿਅਕਤੀ ਗ੍ਰਿਫਤਾਰ

Published

on

ਲੁਧਿਆਣਾ : ਲੁਧਿਆਣਾ ‘ਚ ਪੁਲਿਸ ਨੇ ਦੁਗਰੀ ਦੇ ਜਗਦੀਸ਼ ਨਗਰ ਇਲਾਕੇ ‘ਚ ਇੱਕ ਘਰ ‘ਚ ਤਾਲੇ ਤੋੜ ਕੇ ਚੋਰੀ ਕਰਨ ਦੇ ਦੋਸ਼ ‘ਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਕਬਜ਼ੇ ਵਿਚੋਂ 22,000 ਰੁਪਏ ਨਕਦ ਅਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਦੋਸ਼ੀ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ ਅਤੇ ਉਸ ਨੂੰ ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਜਿੱਥੋਂ ਇਕ ਦਿਨ ਦਾ ਰਿਮਾਂਡ ਹਾਸਲ ਕਰ ਕੇ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਏਐੱਸਆਈ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪਛਾਣ ਦੁੱਗਰੀ ਦੇ ਨਿਰਮਲ ਨਗਰ ਦੀ ਗਲੀ ਨੰਬਰ 8 ਵਾਸੀ ਰਾਜੂ ਨੇਪਾਲੀ ਵਜੋਂ ਹੋਈ ਹੈ। ਪੁਲਿਸ ਨੇ ਜਗਦੀਸ਼ ਨਗਰ ਦੇ ਰਹਿਣ ਵਾਲੇ ਰਾਹੁਲ ਦੀ ਸ਼ਿਕਾਇਤ ‘ਤੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਆਪਣੇ ਬਿਆਨ ਵਿਚ ਉਨ੍ਹਾਂ ਕਿਹਾ ਕਿ ਉਹ ਪਰਿਵਾਰ ਸਮੇਤ ਮਾਤਾ ਨਯਨਾ ਦੇਵੀ ਦਰਸ਼ਨਾਂ ਲਈ ਗਏ ਸਨ। ਘਰ ਵਾਪਸ ਆਇਆ ਤਾਂ ਦੇਖਿਆ ਕਿ ਸਾਰੇ ਤਾਲੇ ਟੁੱਟੇ ਹੋਏ ਸਨ। ਚੈੱਕ ਕਰਨ ਤੇ ਪਤਾ ਲੱਗਾ ਕਿ ਅਲਮਾਰੀ ਚ ਪਈ 8 ਗ੍ਰਾਮ ਸੋਨੇ ਦੀ ਚੇਨ, 22 ਹਜ਼ਾਰ ਦੀ ਨਕਦੀ ਅਤੇ 2 ਮੋਬਾਇਲ ਫੋਨ ਚੋਰੀ ਹੋ ਚੁੱਕੇ ਹਨ।

Facebook Comments

Advertisement

Trending