Connect with us

ਇੰਡੀਆ ਨਿਊਜ਼

ਭਾਰਤ ‘ਚ ਜਲਦ ਹੀ ਹੋਵੇਗਾ ਐਕਯੂਪੰਕਚਰ ਕੌਂਸਲ ਦਾ ਗਠਨ- ਡਾ. ਇੰਦਰਜੀਤ ਸਿੰਘ

Published

on

Acupuncture Council to be formed in India soon: Dr. Inderjit Singh

ਲੁਧਿਆਣ : ਡਾ. ਡੀ.ਐਨ.ਕੋਟਨਿਸ ਐਕਯੂਪੰਕਚਰ ਹਸਪਤਾਲ ਦੇ ਪ੍ਰਬੰਧਕਾਂ ਦਾ ਵਫ਼ਦ ਜਿਸ ਦੀ ਅਗਵਾਈ ਹਸਪਤਾਲ ਦੇ ਪ੍ਰਬੰਧ ਨਿਰਦੇਸ਼ਕ ਡਾ. ਇੰਦਰਜੀਤ ਸਿੰਘ ਢੀਂਗਰਾ ਕਰ ਰਹੇ ਸਨ, ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੂੰ ਮਿਲਿਆ ਅਤੇ ਐਕੂਪੰਕਚਰ ਇਲਾਜ ਪ੍ਰਣਾਲੀ ਨੂੰ ਭਾਰਤ ਵਿਚ ਮਾਨਤਾ ਦਿਵਾਉਣ ਲਈ ਮੰਗ-ਪੱਤਰ ਦਿੱਤਾ।

ਇਸ ਮੌਕੇ ਕੌਮੀ ਪ੍ਰਧਾਨ ਨੱਢਾ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਭਾਰਤ ‘ਚ ਐਕਪੰਕਚਰ ਇਲਾਜ ਪ੍ਰਣਾਲੀ ਨੂੰ ਇਕ ਸੰਪੂਰਨ ਇਲਾਜ ਪ੍ਰਣਾਲੀ ਵਜੋਂ ਮਾਨਤਾ ਦੇਣ ਲਈ ਪ੍ਰਕਿਰਿਆ ਚੱਲ ਰਹੀ ਹੈ। ਸ੍ਰੀ ਨੱਢਾ ਨੇ ਵਫ਼ਦ ਨੂੰ ਇਹ ਵੀ ਦੱਸਿਆ ਕਿ ਐਕਯੂਪੰਕਚਰ ਕੌਂਸਲ ਅਤੇ ਮੈਡੀਕਲ ਕਾਲਜ ਦੀ ਸਥਾਪਨਾ ਲਈ ਭਾਰਤ ਸਰਕਾਰ ਦੇ ਸਿਹਤ ਮੰਤਰਾਲਾ ਕੋਲ ਮਾਮਲਾ ਵਿਚਾਰ ਅਧੀਨ ਹੈ, ਨੂੰ ਜਲਦੀ ਹੀ ਅੰਤਿਮ ਰੂਪ ਦੇ ਦਿੱਤਾ ਜਾਵੇਗਾ।

ਸ੍ਰੀ ਨੱਢਾ ਨੇ ਵਫ਼ਦ ਨੂੰ ਦੱਸਿਆ ਕਿ ਐਕਪੰਕਚਰ ਸਿਸਟਮ ਨਾਲ ਸਬੰਧਿਤ ਕੌਮੀ ਕੋਆਰਡੀਨੇਟਰ ਡਾ: ਰਮਨ ਕਪੂਰ ਦੀ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨਾਲ ਪਿਛਲੇ ਹਫ਼ਤੇ ਹੀ ਮੀਟਿੰਗ ਹੋਈ ਹੈ ਅਤੇ ਉਮੀਦ ਹੈ ਕਿ ਜਲਦੀ ਹੀ ਭਾਰਤ ਵਿਚ ਇਕ ਐਕਯੂਪੰਕਚਰ ਕੌਂਸਲ ਦਾ ਗਠਨ ਕੀਤਾ ਜਾਵੇਗਾ। ਇਸ ਮੌਕੇ ਵਫ਼ਦ ‘ਚ ਇਕਬਾਲ ਸਿੰਘ ਗਿੱਲ ਸਾਬਕਾ ਆਈ.ਪੀ.ਐਸ. ਅਤੇ ਸਮਾਜ ਸੇਵਕ ਜਸਵੰਤ ਸਿੰਘ ਛਾਪਾ ਵੀ ਸ਼ਾਮਿਲ ਸਨ।

Facebook Comments

Trending