ਪੰਜਾਬੀ

ਕਰੀਨਾ ਕਪੂਰ ਦੀ ਜਨਮਦਿਨ ਪਾਰਟੀ ’ਚ ਮਲਾਇਕਾ ਅਰੋੜਾ ਨੇ ਹੌਟਨੈੱਸ ਦਾ ਲਗਾਇਆ ਤੜਕਾ

Published

on

ਮਲਾਇਕਾ ਅਰੋੜਾ ਬਾਲੀਵਿੱਡ ਦੀਆਂ ਮਸ਼ਹੂਰ ਅਦਾਕਾਰਾਂ ’ਚੋਂ ਇਕ ਹੈ। ਅਦਾਕਾਰਾ ਫ਼ੈਸ਼ਨ ਦੇ ਮਾਮਲੇ ’ਚ ਹਮੇਸ਼ਾ ਅੱਗੇ ਰਹਿੰਦੀ ਹੈ। ਮਲਾਇਕਾ ਦਾ ਅੰਦਾਜ਼ ਪ੍ਰਸ਼ੰਸਕਾਂ ਨੂੰ ਬੇਹੱਦ ਪਸੰਦ ਹੈ । ਇਸ ਦੇ ਨਾਲ ਅਦਾਕਾਰਾ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਦਾ ਕੋਈ ਮੌਕਾ ਨਹੀਂ ਜਾਣ ਦਿੰਦੀ। ਹਾਲ ਹੀ ’ਚ ਅਦਾਕਾਰਾ ਹੌਟ ਲੁੱਕ ਨਜ਼ਰ ਆਈ। ਜਿਸ ਨੂੰ ਦੇਖ ਕੇ ਹਰ ਕੋਈ ਦੀਵਾਨਾ ਹੋ ਰਿਹਾ ਹੈ।

ਮਲਾਇਕਾ ਦੀਆਂ ਇਹ ਤਸਵੀਰਾਂ ਅਦਾਕਾਰਾ ਕਰੀਨਾ ਕਪੂਰ ਦੇ ਜਨਮਦਿਨ ਪਾਰਟੀ ਮੌਕੇ ਦੀਆਂ ਹਨ। ਜਿਸ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਦੇ ਨਾਲ ਅਦਾਕਾਰਾ ਮਲਾਇਨਾ ਨੇ ਆਪਣੀ ਹੌਟਨੈੱਸ ਨਾਲ ਸਭ ਦਾ ਧਿਆਨ ਖਿੱਚ ਲਿਆ।

ਲੁੱਕ ਦੀ ਗੱਲ ਕਰੀਏ ਤਾਂ ਮਲਾਇਕਾ ਨੇ ਬਲੈਕ ਕਲਰ ਦੀ ਡਰੈੱਸ ਪਾਈ ਹੈ। ਇਸ ਦੇ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ ਕੀਤਾ ਹੋਇਆ ਹੈ। ਮਲਾਇਕਾ ਨੇ ਮੈਚਿੰਗ ਹੀਲ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ।

ਡਰੈੱਸ ਤੋਂ ਲੈ ਕੇ ਮੇਕਅੱਪ ਤੱਕ ਮਲਾਇਕਾ ਨੇ ਆਪਣੇ ਆਪ ਨੂੰ ਇਸ ਤਰ੍ਹਾਂ ਸਟਾਈਲ ਕੀਤਾ ਹੈ ਕਿ 48 ਸਾਲ ਦੀ ਉਮਰ ’ਚ ਵੀ ਉਹ 25 ਸਾਲ ਦੀਆਂ ਸੁੰਦਰੀਆਂ ਵਾਂਗ ਜਵਾਨ ਨਜ਼ਰ ਆ ਰਹੀ ਹੈ। ਤਸਵੀਰਾਂ ’ਚ ਦੇਖ ਸਕਦੇ ਹੋ ਮਲਾਇਕਾ ਵੱਖ -ਵੱਖ ਅੰਦਾਜ਼ ’ਚ ਕੈਮਰੇ ਸਾਹਮਣੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਅਦਾਕਾਰਾ ਦੇ ਇਸ ਲੁੱਕ ਤੋਂ ਪ੍ਰਸ਼ੰਸਕ ਕਾਫ਼ੀ ਤਾਰੀਫ਼ ਕਰ ਰਹੇ ਹਨ।

ਦੱਸ ਦੇਈਏ ਕਿ ਮਲਾਇਕਾ ਅਰੋੜਾ ਅਕਸਰ ਆਪਣੇ ਰਿਸ਼ਤੇ ਅਤੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ’ਚ ਰਹਿੰਦੀ ਹੈ। ਅਦਾਕਾਰਾ ਜਲਦ ਹੀ ਭੈਣ ਅੰਮ੍ਰਿਤਾ ਅਰੋੜਾ ਦੇ ਸ਼ੋਅ ‘ਅਰੋੜਾ ਸਿਸਟਰਜ਼’ ’ਚ ਨਜ਼ਰ ਆਵੇਗੀ, ਜਿੱਥੇ ਉਹ ਪਹਿਲੇ ਪਤੀ ਅਰਬਾਜ਼ ਖ਼ਾਨ ਅਤੇ ਬੁਆਏਫ੍ਰੈਂਡ ਬਾਰੇ ਵੱਡੇ ਰਾਜ਼ ਦਾ ਖ਼ੁਲਾਸਾ ਕਰੇਗੀ।

 

Facebook Comments

Trending

Copyright © 2020 Ludhiana Live Media - All Rights Reserved.