ਅਪਰਾਧ

2 ਫਰਮਾਂ ‘ਤੇ GST ਵਿਭਾਗ ਦੀ ਵੱਡੀ ਕਾਰਵਾਈ, ਵਸੂਲਿਆ ਲੱਖਾਂ ਦਾ ਜੁਰਮਾਨਾ

Published

on

ਲੁਧਿਆਣਾ : ਜੀ.ਐੱਸ.ਟੀ ਮੋਬਾਇਲ ਵਿੰਗ ਲੁਧਿਆਣਾ ਦੀ ਟੀਮ ਵੱਲੋਂ 2 ਫਰਮਾਂ ਮੈਸਰਜ਼ ਸਿੰਘ ਸੇਲਜ਼ ਤੇ ਮੈਸਰਜ਼ ਸਪਰਾ ਇੰਟਰਪ੍ਰਾਈਜ਼ਿਜ਼ ਦੀ ਜਾਂਚ ਕੀਤੀ ਗਈ। ਇਹ ਕਾਰਵਾਈ ਵਧੀਕ ਕਮਿਸ਼ਨਰ ਪੰਜਾਬ ਆਈ.ਏ.ਐੱਸ. ਵਿਰਾਜ ਸ਼ਿਆਮਕਰਨ ਟਿੱਡਕੇ ਅਤੇ ਸਹਾਇਕ ਕਮਿਸ਼ਨਰ ਮੋਬਾਇਲ ਵਿੰਗ ਪ੍ਰਦੀਪ ਕੌਰ ਢਿੱਲੋਂ ਦੀ ਅਗਵਾਈ ‘ਚ ਸਟੇਟ ਟੈਕਸ ਅਫ਼ਸਰ ਮੋਬਾਇਲ ਵੱਲੋਂ ਕੀਤੀ ਗਈ, ਜਿਸ ਵਿੱਚ ਕਈ ਹੋਰ ਅਧਿਕਾਰੀ, ਇੰਸਪੈਕਟਰ ਤੇ ਪੁਲਸ ਫੋਰਸ ਵੀ ਸ਼ਾਮਲ ਰਹੀ।

ਮਾਮਲੇ ਦੀ ਜਾਣਕਾਰੀ ਦਿੰਦਿਆਂ ਵਿਭਾਗੀ ਅਧਿਕਾਰੀਆਂ ਨੇ ਦੱਸਿਆ ਕਿ ਫਰਮ ਮੈਸਰਜ਼ ਸਿੰਘ ਸੇਲਜ਼ ਆਪਣੇ ਰਜਿਸਟਰਡ ਪਤੇ ‘ਤੇ ਨਹੀਂ ਸੀ ਅਤੇ ਪਤਾ ਲੱਗਾ ਕਿ ਉਕਤ ਫਰਮ ਸਿਰਫ ਜਾਅਲੀ ਬਿੱਲ ਬਣਾ ਕੇ ਸਰਕਾਰ ਨਾਲ ਧੋਖਾ ਕਰ ਰਹੀ ਹੈ, ਜਦਕਿ ਦੂਜੀ ਫਰਮ ਮੈਸਰਜ਼ ਸਪਰਾ ਇੰਟਰਪ੍ਰਾਈਜ਼ਿਜ਼ ਸਰੌੜ ਰੋਡ ਮਾਲੇਰਕੋਟਲਾ ਦਾ ਵੀ ਨਿਰੀਖਣ ਕੀਤਾ ਗਿਆ, ਜਿਸ ਵਿੱਚੋਂ ਐਲੂਮੀਨੀਅਮ ਦੇ ਨਾਲ-ਨਾਲ ਸਕਰੈਪ ਦਾ ਸਟਾਕ ਵੀ ਮਿਲਿਆ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਉਕਤ ਕਾਰਵਾਈ ਹਾਲ ਹੀ ‘ਚ ਮੋਬਾਇਲ ਵਿੰਗ ਵੱਲੋਂ ਜ਼ਬਤ ਕੀਤੇ ਗਏ ਤਾਂਬੇ ਦੇ ਸਕਰੈਪ ਵਾਲੇ ਇਕ ਟਰੱਕ ਤਹਿਤ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜ਼ਬਤ ਕੀਤੇ ਗਏ ਟਰੱਕ ਦੇ ਮਾਲ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਤੇ ਬਿੱਲ ਅਤੇ ਈ-ਵੇਅ ‘ਚ ਕਈ ਖਾਮੀਆਂ ਪਾਈਆਂ ਗਈਆਂ, ਜਿਸ ਤੋਂ ਬਾਅਦ ਕਰੀਬ 21 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ।

Facebook Comments

Trending

Copyright © 2020 Ludhiana Live Media - All Rights Reserved.