ਪੰਜਾਬੀ
ਹਲਕਾ ਪੱਛਮੀ ‘ਚ ਮਹੇਸ਼ਇੰਦਰ ਸਿੰਘ ਗਰੇਵਾਲ ਦੀ ਚੋਣ ਮੁਹਿੰਮ ਡੋਰ-ਟੂ-ਡੋਰ ਬੀਬੀਆਂ ਨੇ ਸੰਭਾਲੀ
Published
3 years agoon

ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਵਿਧਾਨ ਸਭਾ ਹਲਕਾ ਪੱਛਮੀ ਤੋਂ ਸਾਂਝੇ ਉਮੀਦਵਾਰ ਮਹੇਸਇੰਦਰ ਸਿੰਘ ਗਰੇਵਾਲ ਦੇ ਹੱਕ ਦੇ ਹਾਉਸਿੰਗ ਬੋਰਡ ਕਾਲੋਨੀ, ਰਣਜੀਤ ਨਗਰ, ਰੋਜ ਇਨਕਲੇਵ, ਨਿਉ ਪ੍ਰੋਫੈਸਰ ਕਾਲੋਨੀ, ਸੁਨੀਲ ਪਾਰਕ, ਮਹਾਵੀਰ ਨਗਰ ਅਤੇ ਮਲਕੀਤ ਐਵੀਨਿਉ ‘ਚ ਸ. ਗਰੇਵਾਲ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਗਰੇਵਾਲ ਦੀ ਰਹਿਮੁਨਾਈ ਹੇਠ ਡੋਰ-ਟੂ-ਡੋਰ ਪ੍ਰਚਾਰ ਕੀਤਾ।
ਇਸ ਦੌਰਾਨ ਸ. ਗਰੇਵਾਲ ਦੇ ਹੱਕ ‘ਚ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਅਤੇ ਲੋਕਾਂ ਵਲੋਂ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦਿੱਤਾ। ਇਸ ਸਮੇਂ ਬੀਬੀ ਰੁਪਿੰਦਰ ਕੌਰ ਲੀਲ, ਬਸਪਾ ਆਗੂ ਬੀਬੀ ਸੁਰਿੰਦਰ ਕੌਰ, ਬੀਬੀ ਮਨਿੰਦਰ ਕੌਰ ਧਾਲੀਵਾਲ, ਬੀਬੀ ਸ਼ੀਤਲ ਪ੍ਰਕਾਸ ਕੌਰ, ਰਾਜਵਿੰਦਰ ਕੌਰ ਸੇਖੋ, ਪ੍ਰੋ: ਸਵਿੰਦਰ ਕੌਰ, ਬੀਬੀ ਮਨਜਿੰਦਰਪਾਲ ਕੌਰ, ਬੀਬੀ ਗਿੱਲ ਆਦਿ ਨੇ ਆਪਣੇ-ਆਪਣੇ ਇਲਾਕਿਆਂ ‘ਚ ਪਹੁੰਚਣ ਬੀਬੀ ਪਰਮਜੀਤ ਕੌਰ ਗਰੇਵਾਲ ਨੂੰ ਸਿਰੋਪਾਉ ਭੇਟ ਕਰਕੇ ਸਨਮਾਨਿਤ ਕੀਤਾ।
| ਡੋਰ-ਟੂ-ਡੋਰ ਪ੍ਰਚਾਰ ਸਮੇਂ ਬੀਬੀ ਪਰਮਜੀਤ ਕੌਰ ਗਰੇਵਾਲ ਨਾਲ ਬੀਬੀ ਸਵਿੰਦਰ ਕੌਰ ਗਰੇਵਾਲ, ਬੀਬੀ ਬਲਵਿੰਦਰ ਕੌਰ, ਬੀਬੀ ਅਰਵਿੰਦਰ ਕੌਰ ਵਿਰਕ, ਬੀਬੀ ਗੁਰਪ੍ਰੀਤ ਕੌਰ ਸਿਵੀਆ, ਮੈਡਮ ਰੂਬੀ, ਬੀਬੀ ਮਨਿੰਦਰ ਕੌਰ ਧਾਲੀਵਾਲ, ਬੀਬੀ ਰੁਪਿੰਦਰ ਕੌਰ ਲੀਲ, ਬੀਬੀ ਸੀਤਲਪ੍ਰਕਾਸ ਕੌਰ, ਬੀਬੀ ਸੁਰਿੰਦਰ ਕੌਰ, ਬੀਬੀ ਪਰਮਜੀਤ ਕੌਰ, ਬੀਬੀ ਘੁਮਾਣ, ਬੀਬੀ ਰਾਜਵਿੰਦਰ ਕੌਰ, ਬੀਬੀ ਪੁਸਪਿੰਦਰ ਕੌਰ, ਪ੍ਰੋ: ਸ਼ਵਿੰਦਰ ਕੌਰ ਆਦਿ ਤੋਂ ਇਲਾਵਾ ਵੱਡੀ ਗਿੱਣਤੀ ‘ਚ ਔਰਤਾਂ ਸ਼ਾਮਿਲ ਸਨ।
You may like
-
ਵਿਧਾਇਕ ਗਰੇਵਾਲ ਵੱਲੋਂ ਹਲਕਾ ਪੂਰਬੀ ‘ਚ ਤਿੰਨ ਹੋਰ ਨਵੇਂ ਕਲੀਨਕਾਂ ਦਾ ਉਦਘਾਟਨ
-
ਬਰਸਾਤ ਦੌਰਾਨ ਵਿਧਾਇਕ ਛੀਨਾ ਹਲਕੇ ਦੇ ਨਿਕਾਸੀ ਪ੍ਰਬੰਧਾਂ ਦੀ ਚੈਕਿੰਗ ‘ਤੇ
-
ਹਲਕਾ ਪੱਛਮੀ ‘ਚ ਕ੍ਰਿਕਟ ਟੂਰਨਾਮੈਂਟ ਆਯੋਜਿਤ, ਜੇਤੂ ਟੀਮਾਂ ਨੂੰ ਇਨਾਮ ਵੀ ਵੰਡੇ
-
ਵਿਧਾਇਕ ਗੋਗੀ ਵੱਲੋਂ ‘ਮੇਰਾ ਸ਼ਹਿਰ ਮੇਰਾ ਮਾਣ’ ਤਹਿਤ ਵਾਰਡ ਨੰਬਰ 81 ‘ਚ ਚਲਾਇਆ ਸਫਾਈ ਅਭਿਆਨ
-
‘ਮੇਰਾ ਸ਼ਹਿਰ ਮੇਰਾ ਮਾਣ ਸਪੈਸ਼ਲ ਸਫਾਈ ਅਭਿਆਨ’ ਤਹਿਤ ਹਲਕਾ ਪੱਛਮੀ ‘ਚ ਚਲਾਇਆ ਸਫਾਈ ਅਭਿਆਨ
-
ਨਿਊ ਪੰਜਾਬ ਮਾਤਾ ਨਗਰ ਇਲਾਕੇ ਦੀਆਂ ਸਾਰੀਆਂ ਸੜਕਾਂ ਦੀ ਕੀਤੀ ਜਾਵੇਗੀ ਮੁਰੰਮਤ – ਵਿਧਾਇਕ ਗੋਗੀ