ਲੁਧਿਆਣਾ : ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਦੇ ਪੋਸਟ ਗਰੈਜੂਏਟ ਸੰਗੀਤ ਵਿਭਾਗ (ਗਾਇਨ) ਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੂਆਰਾ ਜੂਨ 2023 ਨੂੰ ਤੀਜੇ ਸਮੈਸਟਰ ਦੀਆਂ ਲਈਆਂ ਗਈਆਂ ਪ੍ਰੀਖਿਆਵਾਂ ਵਿਚੋਂ ਕਾਲਜ ਦੀ ਵਿਦਿਆਰਥਣ ਕੁਮਾਰੀ ਰੁਚੀ ਗੁਪਤਾ ਅਤੇ ਅਨੁਰਾਧਾ ਪਾਂਡੇ ਨੇ,74.5% ਨੰਬਰ ਲੈ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚੋਂ ਪੰਜਵਾਂ ਸਥਾਨ ਅਤੇ ਪ੍ਰਭਜੀਤ ਕੌਰ ਨੇ 73% ਨੰਬਰ ਪ੍ਰਾਪਤ ਕਰਕੇ ਯੂਨਵਰਸਿਟੀ ਵਿੱਚ ਸੱਤਵਾਂ ਸਥਾਨ ਹਾਸਲ ਕਰ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ।
ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਜਸਪਾਲ ਕੌਰ ਨੇ ਇਹਨਾਂ ਵਿਦਿਆਰਥਣਾਂ, ਉਹਨਾਂ ਤੇ ਮਾਪਿਆਂ ਅਤੇ ਸੰਗੀਤ ਵਿਭਾਗ ਦੇ ਅਧਿਆਪਕ ਸਹਿਬਾਨਾਂ ਨੂੰ ਮੁਬਾਰਕ ਦਿੰਦਿਆਂ ਕਿਹਾ ਕਿ ਇਹ ਉਹਨਾਂ ਦੀ ਲਗਨ ਮਿਹਨਤ ਤੇ ਸਹੀ ਮਾਰਗਦਰਸ਼ਨ ਦਾ ਸਿੱਟਾ ਹੈ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਕਾਲਜ ਦਾ ਨਾਮ ਚਮਕਿਆ ਹੈ। ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ ਨੇ ਸੰਗੀਤ ਵਿਭਾਗ ਅਤੇ ਵਿਦਿਆਰਥਣਾਂ ਨੂੰ ਸ਼ਾਨਦਾਰ ਨਤੀਜੇ ਆਉਣ ਲਈ ਵਧਾਈ ਦਿੱਤੀ।