Connect with us

ਪੰਜਾਬੀ

ਆਰੀਆ ਕਾਲਜ ‘ਚ ਵੈਦਿਕ ਹਵਨ ਨਾਲ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ

Published

on

Beginning of new academic session with Vedic Havan in Arya College

ਲੁਧਿਆਣਾ : ਅੱਜ ਸਥਾਨਕ ਆਰੀਆ ਕਾਲਜ ਗਰਲਜ਼ ਸੈਕਸ਼ਨ ਵਿੱਚ ਵੈਦਿਕ ਹਵਨ ਨਾਲ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਹੋਈ। ਪਰਮ ਪਿਤਾ ਪਰਮੇਸ਼ਰ ਦਾ ਆਸ਼ੀਰਵਾਦ ਲੈਣ ਦੇ ਨਾਲ-ਨਾਲ ਕਾਲਜ ਵਿੱਚ ਦਾਖ਼ਲਾ ਲੈਣ ਵਾਲੀਆਂ ਨਵੀਆਂ ਵਿਦਿਆਰਥਣਾਂ ਦੇ ਸਵਾਗਤ ਲਈ ਕਾਲਜ ਵਿੱਚ ਹਵਨ-ਯੱਗ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਪਵਿੱਤਰ ਗਾਇਤਰੀ ਮੰਤਰ ਦੇ ਜਾਪ ਨਾਲ ਹੋਈ।

ਹਵਨ-ਯੱਗ ਦੇ ਇਸ ਸ਼ੁਭ ਮੌਕੇ ‘ਤੇ ਆਰੀਆ ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ.ਐੱਸ. ਐਮ.ਸ਼ਰਮਾ, ਮੈਂਬਰ ਸ੍ਰੀ ਅਰੁਣ ਸੂਦ, ਪਿ੍ੰਸੀਪਲ ਡਾ: ਸੁਕਸ਼ਮ ਆਹਲੂਵਾਲੀਆ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ | ਇੰਚਾਰਜ ਸ੍ਰੀਮਤੀ ਕੁਮੁਦ ਚਾਵਲਾ ਨੇ ਆਏ ਹੋਏ ਪਤਵੰਤਿਆਂ ਦਾ ਸਵਾਗਤ ਕੀਤਾ। ਵਿਦਿਆਰਥਣਾਂ ਨੇ ਪੂਰੀ ਸ਼ਰਧਾ ਭਾਵਨਾ ਨਾਲ ਹਵਨ ਵਿੱਚ ਭਾਗ ਲਿਆ।

Facebook Comments

Trending