Connect with us

ਅਪਰਾਧ

ਲੁਧਿਆਣਾ ਪੁਲਿਸ ਨੇ ਨਸ਼ਾ ਤਸਕਰਾਂ ‘ਤੇ ਕੱਸਿਆ ਸ਼ਿਕੰਜਾ, ਗਾਂਜਾ, ਹੈਰੋਇਨ ਤੇ ਸ਼ਰਾਬ ਸਮੇਤ ਤਿੰਨ ਕਾਬੂ

Published

on

Ludhiana police nab drug smugglers, arrest them

ਲੁਧਿਆਣਾ : ਪੁਲਿਸ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਗਾਂਜਾ, ਹੈਰੋਇਨ ਅਤੇ ਸ਼ਰਾਬ ਸਮੇਤ ਤਿੰਨ ਤਸਕਰਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਵਿਚ ਇਕ ਔਰਤ ਅਤੇ ਦੋ ਮਰਦ ਸ਼ਾਮਲ ਹਨ। ਤਿੰਨਾਂ ਖਿਲਾਫ ਵੱਖ-ਵੱਖ ਥਾਣਿਆਂ ਵਿਚ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਜਾਣਕਾਰੀ ਦਿੰਦਿਆਂ ਏ ਐੱਸ ਆਈ ਪ੍ਰੇਮ ਲਾਲ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਨਾਲ ਗਸ਼ਤ ਤੇ ਸੀ। ਇਸ ਦੌਰਾਨ ਜਦੋਂ ਉਹ ਮੰਨਾ ਸਿੰਘ ਨਗਰ ਚ ਪਾਣੀ ਵਾਲੀ ਟੈਂਕੀ ਚਾਹ ਪੁਆਇੰਟ ਤੇ ਪੁੱਜਾ ਤਾਂ ਗੰਦੇ ਨਾਲੇ ਵਾਲੀ ਸਾਈਡ ਤੋਂ ਅਚਾਨਕ ਇਕ ਵਿਅਕਤੀ ਪੁਲਸ ਪਾਰਟੀ ਵੱਲ ਆਉਣ ਤੋਂ ਰੁਕ ਗਿਆ। ਸ਼ੱਕ ਪੈਣ ਤੇ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਕਬਜ਼ੇ ਚੋਂ 700 ਗ੍ਰਾਮ ਗਾਂਜਾ ਬਰਾਮਦ ਹੋਇਆ। ਸਮੱਗਲਰ ਦੀ ਪਛਾਣ ਨੇੜਲੇ ਭਾਈ ਮੰਨਾ ਸਿੰਘ ਨਗਰ ਦੇ ਰਹਿਣ ਵਾਲੇ ਮੁੰਨੀ ਲਾਲ ਵਜੋਂ ਹੋਈ ਹੈ।

ਥਾਣਾ ਹੈਬੋਵਾਲ ਦੇ ਏ ਐੱਸ ਆਈ ਭਜਨ ਸਿੰਘ ਨੇ ਗਸ਼ਤ ਦੌਰਾਨ ਚਿੱਟੀ ਕੋਠੀ ਸਿਵਲ ਸਿਟੀ ਤੋਂ ਮਹਿਲਾ ਰਾਜ ਜੀ ਵਾਸੀ ਬੈਕਸਾਈਡ ਕਾਲੋਨੀ ਦੇ ਗੁਰਦੁਆਰੇ ਨੇੜੇ ਡੇਰਾ ਬਾਬਾ ਅਟੱਲ ਨੂੰ ਕਾਬੂ ਕਰ ਕੇ ਉਸ ਦੇ ਕਬਜ਼ੇ ਚੋਂ 11 ਗ੍ਰਾਮ ਹੈਰੋਇਨ ਬਰਾਮਦ ਕੀਤੀ। ਉਹ ਰਸਤੇ ਵਿਚ ਖੜ੍ਹੀ ਹੋ ਕੇ ਕਿਸੇ ਦੀ ਉਡੀਕ ਕਰ ਰਹੀ ਸੀ। ਉਸ ਖਿਲਾਫ ਥਾਣਾ ਹੈਬੋਵਾਲ ਵਿਖੇ ਅਪਰਾਧਿਕ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਥਾਣਾ ਲਾਡੋਵਾਲ ਦੇ ਏਐੱਸਆਈ ਹਰਮੀਤ ਸਿੰਘ ਨੇ ਗਸ਼ਤ ਦੌਰਾਨ ਸਤਲੁਜ ਬੰਨ੍ਹ ਨੇੜੇ ਪਿੰਡ ਭੋਲੇਵਾਲ ਚ ਦੇਸੀ ਸ਼ਰਾਬ ਕੱਢ ਰਹੇ ਪਿੰਡ ਭੋਲੇਵਾਲ ਵਾਸੀ ਪਿੰਡ ਭੋਲੇਵਾਲ ਨੂੰ ਗਿ੫ਫਤਾਰ ਕਰਕੇ ਉਸ ਪਾਸੋਂ 35 ਬੋਤਲਾਂ ਸ਼ਰਾਬ ਤੇ 150 ਲੀਟਰ ਲਾਹਣ ਬਰਾਮਦ ਕੀਤੀ ਹੈ। ਪੁਲਸ ਨੇ ਉਸ ਖਿਲਾਫ ਥਾਣਾ ਲਾਡੋਵਾਲ ਵਿਖੇ ਅਪਰਾਧਿਕ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Facebook Comments

Trending