Connect with us

ਪੰਜਾਬ ਨਿਊਜ਼

ਵਿਧਾਇਕਾਂ ਤੇ ਸੀਨੀਅਰ ‘ਆਪ’ ਲੀਡਰਾਂ ਨੂੰ ਬੋਰਡ-ਕਾਰਪੋਰੇਸ਼ਨਾਂ ‘ਚ ਲਗਾਏਗੀ ਭਗਵੰਤ ਮਾਨ ਸਰਕਾਰ

Published

on

Govt to appoint MLAs and senior AAP leaders in board corporations

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਵੱਖ-ਵੱਖ ਬੋਰਡਾਂ ਤੇ ਕਾਰਪੋਰੇਸ਼ਨਾਂ ਵਿੱਚ ਲੱਗੇ ਚੇਅਰਮੈਨਾਂ ਅਤੇ ਡਾਇਰੈਕਟਰਾਂ ਦੀ ਸੂਚੀ ਮੰਗੀ ਹੈ। ਪਾਰਟੀ ਵਿਧਾਇਕਾਂ ਅਤੇ ਹੋਰ ਸੀਨੀਅਰ ਆਗੂਆਂ ਨੂੰ ਇਸ ‘ਤੇ ਲਗਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਮੁੱਖ ਮੰਤਰੀ ਦਫ਼ਤਰ ਨੇ ਸਾਰੇ ਵਿਭਾਗਾਂ ਨੂੰ ਸੰਦੇਸ਼ ਭੇਜ ਕੇ ਉਨ੍ਹਾਂ ਅਧੀਨ ਕੰਮ ਕਰ ਰਹੇ ਬੋਰਡਾਂ, ਕਾਰਪੋਰੇਸ਼ਨਾਂ ਆਦਿ ਦੇ ਚੇਅਰਮੈਨਾਂ ਅਤੇ ਡਾਇਰੈਕਟਰਾਂ ਦੀ ਸੂਚੀ ਮੰਗ ਲਈ ਹੈ।

ਵਿਭਾਗਾਂ ਦੇ ਪ੍ਰਮੁੱਖ ਸਕੱਤਰਾਂ ਨੇ ਜ਼ੁਬਾਨੀ ਤੌਰ ‘ਤੇ ਬੋਰਡ ਅਤੇ ਨਿਗਮ ਦੇ ਚੇਅਰਮੈਨ ਨੂੰ ਅਸਤੀਫਾ ਦੇਣ ਲਈ ਕਿਹਾ ਹੈ। ਹਾਲਾਂਕਿ ਪਤਾ ਲੱਗਾ ਹੈ ਕਿ ਜਿਨ੍ਹਾਂ ਸਹਿਕਾਰੀ ਅਦਾਰਿਆਂ ਵਿੱਚ ਚੁਣੇ ਗਏ ਡਾਇਰੈਕਟਰ ਅਤੇ ਚੇਅਰਮੈਨ ਲੱਗੇ ਹੋਏ ਹਨ, ਉਨ੍ਹਾਂ ਨੂੰ ਹਟਾਉਣ ਵਿੱਚ ਦਿੱਕਤ ਆ ਸਕਦੀ ਹੈ। ਕੁਸ਼ਲਦੀਪ ਢਿੱਲੋਂ ਪਹਿਲਾਂ ਹੀ ਮਾਰਕਫੈੱਡ ਵਰਗੀ ਵੱਡੀ ਸਹਿਕਾਰੀ ਸੰਸਥਾ ਤੋਂ ਅਸਤੀਫਾ ਦੇ ਚੁੱਕੇ ਹਨ, ਜਦਕਿ ਮਿਲਕਫੈੱਡ ‘ਚ ਬਰਿੰਦਰਮੀਤ ਸਿੰਘ ਪਾਹੜਾ ਵੱਲੋਂ ਅਸਤੀਫਾ ਦੇਣ ਦੀ ਚਰਚਾ ਹੈ। ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

ਇਸ ਤੋਂ ਬਾਅਦ ਆਮ ਆਦਮੀ ਪਾਰਟੀ ਇਨ੍ਹਾਂ ਖਾਲੀ ਅਹੁਦਿਆਂ ‘ਤੇ ਆਪਣੇ ਆਗੂਆਂ ਨੂੰ ਬਿਠਾਏਗੀ। ਪਾਰਟੀ ਕੋਲ ਇਸ ਵੇਲੇ 92 ਵਿਧਾਇਕ ਹਨ, ਜਿਨ੍ਹਾਂ ਵਿੱਚੋਂ ਹੁਣ ਤੱਕ ਸਿਰਫ਼ 12 ਨੂੰ ਹੀ ਐਡਜਸਟ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਦਸ ਮੰਤਰੀ ਅਤੇ ਇਕ ਸਪੀਕਰ ਬਣਾਇਆ ਗਿਆ ਹੈ।

Facebook Comments

Trending