Connect with us

ਪੰਜਾਬੀ

ਪੁਲਿਸ ਛਾਉਣੀ ‘ਚ ਤਬਦੀਲ ਹੋਈ ਲੁਧਿਆਣਾ ਕਚਹਿਰੀ, ਹਰੇਕ ਵਿਅਕਤੀ ਦੀ ਕੀਤੀ ਜਾ ਰਹੀ ਹੈ ਜਾਂਚ

Published

on

Ludhiana court converted into police cantonment, every person is being investigated

ਲੁਧਿਆਣਾ : ਵੀਰਵਾਰ ਨੂੰ ਲੁਧਿਆਣਾ ਕਚਹਿਰੀ ਵਿੱਚ ਹੋਏ ਬੰਬ ਧਮਾਕੇ ਤੋਂ ਬਾਅਦ ਪੂਰੇ ਪੰਜਾਬ ਵਿੱਚ ਸੁਰੱਖਿਆ ਸਬੰਧੀ ਸਖ਼ਤੀ ਵਧਾ ਦਿੱਤੀ ਗਈ ਹੈ। ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਨੇ ਲੁਧਿਆਣਾ ਕਚਹਿਰੀ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਹੈ। ਕਚਹਿਰੀ ਦੇ ਅੰਦਰ ਜਾਣ ਵਾਲੇ ਰਸਤਿਆਂ ਤੇ ਸਖ਼ਤ ਪਹਿਰੇ ਲਗਾਏ ਗਏ ਹਨ।

ਆਉਣ ਜਾਣ ਵਾਲੇ ਹਰ ਵਿਅਕਤੀ ਦੀ ਪੂਰੀ ਜਾਂਚ ਕਰਨ ਤੋਂ ਬਾਅਦ ਹੀ ਕਚਹਿਰੀ ਦੇ ਅੰਦਰ ਭੇਜਿਆ ਜਾ ਰਿਹਾ ਹੈ। ਡੀਸੀ ਦਫ਼ਤਰ, ਪੁਲਿਸ ਕਮਿਸ਼ਨਰ ਦਫ਼ਤਰ, ਕ੍ਰਾਈਮ ਬ੍ਰਾਂਚ ਅਤੇ ਕੋਰਟ ਕੰਪਲੈਕਸ ਸਮੇਤ ਕਚਹਿਰੀ ਦੇ ਚੱਪੇ ਚੱਪੇ ਉਪਰ ਪੁਲਿਸ ਤਾਇਨਾਤ ਹੈ।

ਵੀਰਵਾਰ ਦੁਪਹਿਰ ਤੋਂ ਬਾਅਦ ਹੀ ਲੁਧਿਆਣਾ ਪੁਲਿਸ ਤੇ ਹੋਰ ਏਜੰਸੀਆਂ ਬੰਬ ਵਿਸਫੋਟ ਦੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ । ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਕੁਝ ਸੁਰਾਗ ਮਿਲੇ ਹਨ।

Facebook Comments

Trending