Connect with us

ਅਪਰਾਧ

ਉਧਾਰ ਲਏ ਸਾਢੇ ਪੰਜ ਲੱਖ ਵਾਪਸ ਮੰਗੇ ਤਾਂ ਦੇ ਦਿੱਤੀ ਝੂਠੀ ਦਰਖ਼ਾਸਤ

Published

on

False application made after asking for repayment of Rs

ਲੁਧਿਆਣਾ : ਮਨ ਹੀ ਮਨ ਧੋਖਾਧੜੀ ਦੀ ਸਾਜ਼ਿਸ਼ ਘੜੀ ਬੈਠੇ ਵਿਅਕਤੀ ਨੇ ਪਹਿਲਾਂ ਮੁਟਿਆਰ ਨਾਲ ਵਾਕਫ਼ੀਅਤ ਵਧਾਈ ਅਤੇ ਬਾਅਦ ਵਿਚ ਉਸ ਕੋਲੋਂ ਸਾਢੇ ਪੰਜ ਲੱਖ ਰੁਪਏ ਉਧਾਰ ਲੈ ਲਏ । ਕੁਝ ਮਹੀਨਿਆਂ ਬਾਅਦ ਲੜਕੀ ਨੇ ਜਦ ਰਕਮ ਵਾਪਸ ਮੰਗੀ ਤਾਂ ਮੁਲਜ਼ਮ ਨੇ ਉਸ ਦੇ ਖ਼ਿਲਾਫ਼ ਪੁਲਿਸ ਵਿੱਚ ਝੂਠੀ ਸ਼ਿਕਾਇਤ ਦੇ ਦਿੱਤੀ । ਐਨਾ ਹੀ ਨਹੀਂ ਉਸ ਨੇ ਲੜਕੀ ਨੂੰ ਝੂਠੇ ਕੇਸ ਵਿਚ ਫਸਾਉਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।

ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਰਾਜਗੁਰੂ ਨਗਰ ਦੀ ਰਹਿਣ ਵਾਲੀ ਰੀਤੂ ਦੇ ਬਿਆਨਾਂ ਉਪਰ ਗੁਰਦੇਵ ਨਗਰ ਦੇ ਵਾਸੀ ਸੁਸ਼ਾਂਕ ਸ਼ਰਮਾ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਰੀਤੂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਸੁਸ਼ਾਂਕ ਸ਼ਰਮਾ ਆਪਣੇ ਪਰਿਵਾਰ ਸਮੇਤ ਉਸ ਦੀ ਬੁਟੀਕ ਤੇ ਖਰੀਦਦਾਰੀ ਕਰਨ ਲਈ ਆਇਆ ਸੀ। ਕੱਪੜੇ ਖਰੀਦਣ ਦੇ ਬਹਾਨੇ ਮੁਲਜ਼ਮ ਅਕਸਰ ਰਿਤੂ ਦੀ ਬੁਟੀਕ ਤੇ ਜਾਂਦਾ ਰਿਹਾ।

ਜਾਣ ਪਛਾਣ ਵਧਾ ਕੇ ਉਸ ਨੇ ਲੜਕੀ ਨੂੰ ਭਰੋਸੇ ਵਿੱਚ ਲੈ ਲਿਆ ਤੇ ਪਰਿਵਾਰ ਦੀਆਂ ਮੁਸ਼ਕਿਲਾਂ ਦਾ ਹਵਾਲਾ ਦਿੰਦੇ ਹੋਏ ਰਿਤੂ ਕੋਲੋਂ ਸਾਢੇ 5 ਲੱਖ ਰੁਪਏ ਉਧਾਰ ਲਏ। ਜਦ ਸੁਸ਼ਾਂਕ ਕੋਲੋਂ ਪੈਸੇ ਵਾਪਸ ਮੰਗੇ ਤਾਂ ਉਸ ਨੇ ਰਿਤੂ ਦੇ ਖਿਲਾਫ ਪੁਲਿਸ ਵਿਚ ਇੱਕ ਝੂਠੀ ਸ਼ਿਕਾਇਤ ਦੇ ਦਿੱਤੀ । ਮੁਲਜ਼ਮ ਨੇ ਲੜਕੀ ਨੂੰ ਝੂਠੇ ਕੇਸ ਵਿੱਚ ਫਸਾਉਣ ਦੀਆਂ ਧਮਕੀਆਂ ਵੀ ਦਿੱਤੀਆਂ । ਇਸ ਮਾਮਲੇ ਵਿੱਚ ਲੜਕੀ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ। ਤਫਤੀਸ਼ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਸ਼ਸ਼ਾਂਕ ਸ਼ਰਮਾ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ । ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਹਰਦੇਵ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਤਲਾਸ਼ ਕੀਤੀ ਜਾ ਰਹੀ ਹੈ ਜਲਦੀ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ।

 

Facebook Comments

Trending