ਪੰਜਾਬੀ

ਲੁਧਿਆਣਾ ‘ਚ ਕੌਂਸਲਰ ਪਿੰਕੀ ਬਾਂਸਲ ਪਤੀ ਸਣੇ ‘ਆਪ’ ਵਿਚ ਹੋਏ ਸ਼ਾਮਲ

Published

on

ਲੁਧਿਆਣਾ : ਲੁਧਿਆਣਾ ਦੇ ਵਾਰਡ ਨੰਬਰ 53 ਦੀ ਕੌਂਸਲਰ ਪਿੰਕੀ ਬਾਂਸਲ ਤੇ ਉਨ੍ਹਾਂ ਦੇ ਪਤੀ ਗੁਰਮੁਖ ਸਿੰਘ ਮਿੱਠੂ ਨੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦਾ ਦਾਮਨ ਥਾਮ ਲਿਆ ਹੈ। ਸਰਕਟ ਹਾਊਸ ਵਿਚ ਬੈਠਕ ਦੌਰਾਨ ਆਪ ਵਿਚ ਸ਼ਾਮਲ ਹੋਏ ਮਿੱਠੂ ਨੇ ਕਿਹਾ ਕਿ ਕਾਂਗਰਸ ਛੱਡਣ ਦੀ ਵਜ੍ਹਾ ਇਹੀ ਹੈ ਕਿ ਜ਼ਮੀਨੀ ਪੱਧਰ ਦੇ ਵਰਕਰ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਕੌਂਸਲਰਾਂ ਨੂੰ ਸੀਨੀਅਰ ਨੇਤਾਵਾਂ ਵੱਲੋਂ ਧਮਕਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿਚ ਹੀ ਚਾਪਸੂਲ ਤੇ ਪੈਸੇ ਵਾਲੇ ਲੋਕ ਇਨ੍ਹਾਂ ਸੀਨੀਅਰ ਨੇਤਾਵਾਂ ਦੇ ਕੰਨ ਭਰਦੇ ਰਹੇ ਹਨ ਤਾਂ ਕਿ ਪਿੰਕੀ ਬਾਂਸਲ ਜਾਂ ਉਨ੍ਹਾਂ ਨੂੰ ਸਿਆਸਤ ਤੋਂ ਬਾਹਰ ਕੀਤਾ ਜਾ ਸਕੇ। ਮਿੱਠੂ ਬਾਂਸਲ ਨੇ ਕਿਹਾ ਕਿ ਹੁਣ ਜਦੋਂ ਪਾਣੀ ਸਿਰ ਤੋਂ ਉਪਰ ਆ ਗਿਆ ਤਾਂ ਉਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿਣ ਦਾ ਮਨ ਬਣਾਇਆ।

ਇਸ ਕਾਰਨ ਉਨ੍ਹਾਂ ਨੇ ਫੈਸਲਾ ਲਿਆ ਕਿ ਉਹ ਆਪ ਵਿਚ ਸ਼ਾਮਲ ਹੋ ਕੇ ਲੋਕਾਂ ਦੀ ਸੇਵਾ ਕਰਨਗੇ। ਮਿੱਠੂ ਨੇ ਕਿਹਾ ਕਿ ਉਹ ਕਾਂਗਰਸ ਵਿਚ ਰਹਿੰਦੇ ਹੋਏ ਬਲਾਕ ਪ੍ਰਧਾਨ ਵੀ ਰਹੇ ਹਨ। ਜ਼ਮੀਨੀ ਪੱਧਰ ‘ਤੇ ਉਨ੍ਹਾਂ ਨੇ ਕੰਮ ਕੀਤਾ ਹੈ। ਉਨ੍ਹਾਂ ਨੂੰ ਪਤਾ ਹੈ ਕਿ ਜ਼ਮੀਨੀ ਵਰਕਰ ਦਾ ਮਾਣ-ਸਨਮਾਨ ਕੀ ਹੁੰਦਾ ਹੈ। ਉਹ ‘ਆਪ’ ਪਾਰਟੀ ਵਿਚ ਇਕ ਵਰਕਰ ਵਜੋਂ ਸ਼ਾਮਲ ਹੋਣ ਆਏ ਹਨ। ਪਾਰਟੀ ਦੇ ਸੀਨੀਅਰ ਨੇਤਾ ਜਿਥੇ ਉਨ੍ਹਾਂ ਦੀ ਡਿਊਟੀ ਲਗਾ ਦੇਣਗੇ, ਉਹ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰਨਗੇ।

Facebook Comments

Trending

Copyright © 2020 Ludhiana Live Media - All Rights Reserved.