Connect with us

ਪੰਜਾਬ ਨਿਊਜ਼

ਪੰਜਾਬ ‘ਚ ਮੈਗਾ ਸਟਾਰਟਅੱਪ ਮੁਹਿੰਮ ਚਲਾਏਗਾ ਲੁਧਿਆਣਾ CICU , ਬਿਹਤਰ ਸਟਾਰਟਅੱਪ ਨੂੰ ਅਵਾਰਡ ਦੇ ਨਾਲ ਦੇਵੇਗਾ ਗਾਈਡੇਂਸ

Published

on

Ludhiana CICU to launch mega startup campaign in Punjab, provide guidance to better startups with awards

ਲੁਧਿਆਣਾ : ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗ (ਸੀਆਈਸੀਯੂ) ਵੱਲੋਂ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਤੇ ਸਟਾਰਟਅੱਪ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਸਹਾਇਤਾ ਪ੍ਰਦਾਨ ਕਰਨ ਲਈ ਇੱਕ ਮੈਗਾ ਸਟਾਰਟਅੱਪ ਮੁਹਿੰਮ ਚਲਾਈ ਜਾ ਰਹੀ ਹੈ। ਇਸ ਵਿੱਚ ਨਵੇਂ ਸਟਾਰਟਅੱਪ ਨੂੰ ਉਤਸ਼ਾਹਿਤ ਕਰਨ ਲਈ ਕੰਮ ਕੀਤਾ ਜਾਵੇਗਾ। ਇਹ ਪਹਿਲੀ ਸੰਸਥਾ ਹੈ ਜੋ ਹੁਣ ਸਟਾਰਟਅੱਪ ਸਬੰਧੀ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ।

ਮੈਗਾ ਸਟਾਰਟਅਪ ਕਨਕਲੇਵ ਦੀ ਸ਼ੁਰੂਆਤ ਲਈ ਇਕ ਸਮਾਗਮ 22 ਜੁਲਾਈ ਨੂੰ ਹੋਟਲ ਪਾਰਕ ਪਲਾਜ਼ਾ, ਲੁਧਿਆਣਾ ਵਿਖੇ ਆਯੋਜਿਤ ਕੀਤਾ ਜਾਵੇਗਾ। ਇਸ ਦੌਰਾਨ ਚੈਂਬਰ ਵੱਲੋਂ ਵਧੀਆ ਸਟਾਰਟਅੱਪਸ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪ੍ਰੋਗਰਾਮ ਵਿੱਚ ਮਾਹਿਰਾਂ ਦੀ ਤਰਫੋਂ ਪੈਨਲ ਚਰਚਾ, ਸਟਾਰਟਅੱਪ ਸਬੰਧੀ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਵੀ ਚਰਚਾ ਕੀਤੀ ਜਾਵੇਗੀ।

ਉਪਕਾਰ ਸਿੰਘ ਆਹੂਜਾ, ਪ੍ਰਧਾਨ, ਸੀਆਈਸੀਯੂ ਨੇ ਕਿਹਾ ਕਿ ਪੰਜਾਬ ਵਿੱਚ ਸਟਾਰਟਅੱਪ ਦੀਆਂ ਅਥਾਹ ਸੰਭਾਵਨਾਵਾਂ ਹਨ ਤੇ ਇਸ ਸਬੰਧ ਵਿੱਚ ਨੌਜਵਾਨਾਂ ਵੱਲੋਂ ਚੰਗਾ ਕੰਮ ਕੀਤਾ ਜਾ ਰਿਹਾ ਹੈ। ਇਸ ਨੂੰ ਮੁੱਖ ਰੱਖਦਿਆਂ ਚੈਂਬਰ ਵੱਲੋਂ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਚੰਗੇ ਸਟਾਰਟਅੱਪ ਚਲਾਉਣ ਵਾਲਿਆਂ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਨਵੇਂ ਸਟਾਰਟਅੱਪਸ ਲਈ ਜਾਣਕਾਰੀ ਦੇਣ ਦਾ ਕੰਮ ਵੀ ਕੀਤਾ ਜਾਵੇਗਾ।

 

Facebook Comments

Trending