Connect with us

ਪੰਜਾਬੀ

ਸ਼੍ਰੀ ਆਤਮ ਵੱਲਭ ਜੈਨ ਕਾਲਜ ਵਿਖੇ ਮਨਾਇਆ ਗਿਆ ਲਾਇਬ੍ਰੇਰੀਅਨ ਦਿਵਸ

Published

on

Librarian's Day celebrated at Sri Atam Vallabh Jain College

ਸ਼੍ਰੀ ਆਤਮ ਵੱਲਭ ਜੈਨ ਕਾਲਜ, ਲੁਧਿਆਣਾ ਵਿਖੇ ਕੌਮੀ ਲਾਇਬ੍ਰੇਰੀਅਨ ਦਿਵਸ ਨੂੰ ਸਮਰਪਿਤ ਬੁੱਕ ਮਾਰਕ ਮੇਕਿੰਗ ਮੁਕਾਬਲਾ ਕਰਵਾਇਆ। ਭਾਰਤ ਦੇ ਵਿੱਚ ਲਾਇਬ੍ਰੇਰੀ ਵਿਗਿਆਨ ਦੇ ਜਨਮਦਾਤਾ ਡਾ. ਐੱਸ. ਆਰ. ਰੰਗਾਨਾਥਨ ਨੂੰ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਯਾਦ ਕੀਤਾ ਗਿਆ। ਉਨ੍ਹਾਂ ਦੀ ਲਾਇਬ੍ਰੇਰੀ ਵਿਗਿਆਨ ਨੂੰ ਦੇਣ ‘ਤੇ ਚਰਚਾ ਵੀ ਕੀਤੀ ਗਈ। ਬੁੱਕ ਮਾਰਕ ਮੇਕਿੰਗ ਮੁਕਾਬਲੇ ਦਾ ਮੁੱਖ ਮਨੋਰਥ ਵਿਦਿਆਰਥੀਆਂ ਨੂੰ ਲਾਇਬ੍ਰੇਰੀ, ਕਿਤਾਬਾਂ ਅਤੇ ਚੰਗੀ ਜੀਵਨ-ਜਾਚ ਨਾਲ ਜੋੜਨਾ ਰਿਹਾ।

ਮੁਕਾਬਲੇ ਵਿੱਚ ਬੀ.ਕਾਮ.ਭਾਗ ਤੀਜਾ ਦੇ ਵਿਦਿਆਰਥੀ ਗੋਤਮ ਜੈਨ ਨੂੰ ਪਹਿਲਾ ਸਥਾਨ ਪ੍ਰਾਪਤ ਹੋਇਆ। ਬੀ.ਕਾਮ. ਭਾਗ ਪਹਿਲਾ ਦੀ ਵਿਦਿਆਰਥਣ ਨੈਨਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਬੀ.ਕਾਮ.ਭਾਗ ਤੀਜਾ ਦੀ ਵਿਦਿਆਰਥਣ ਮੀਸਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਬੀ .ਕਾਮ. ਭਾਗ ਪਹਿਲਾ ਦੀ ਵਿਦਿਆਰਥਣ ਦੀਆ ਕਸ਼ਯਪ ਨੂੰ ਉਤਸ਼ਾਹ ਵਧਾਊ ਪੁਰਸਕਾਰ ਮਿਲਿਆ। ਇਸ ਮੌਕੇ ਪ੍ਰਿੰਸੀਪਲ ਡਾ. ਸੰਦੀਪ ਕੁਮਾਰ ਵੱਲੋਂ ਨੌਜਵਾਨ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਅਤੇ ਲਾਇਬ੍ਰੇਰੀਅਨ ਦੇ ਮਹੱਤਵ ਨੂੰ ਸਮਝਣ ਲਈ ਪ੍ਰੇਰਿਆ ਗਿਆ ।

Facebook Comments

Trending