Connect with us

ਪੰਜਾਬੀ

ਫਸਟ ਅਫਸਰ ਪਰਮਬੀਰ ਸਿੰਘ ਨੂੰ ਮਿਲਿਆ ਸਨਮਾਨ ਪੱਤਰ

Published

on

Letter of Honor to First Officer Parambir Singh

ਲੁਧਿਆਣਾ :  ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਡਲ ਗਰਾਮ ਦਾ ਨਾਮ ਇਕ ਵਾਰੀ ਫੇਰ ਜ਼ਿਲ੍ਹੇ ਵਿੱਚ ਰੋਸ਼ਨ ਹੋਇਆ ਜਦੋਂ ਪੂਰੇ ਜ਼ਿਲ੍ਹੇ ਵਿੱਚੋਂ ਕੇਵਲ ਸਕੂਲ ਦੇ ਹੀ ਐੱਨਸੀਸੀ ਇੰਚਾਰਜ ਫਸਟ ਅਫਸਰ ਪਰਮਬੀਰ ਸਿੰਘ ਨੂੰ ਚੰਡੀਗਡ਼੍ਹ ਵਿਖੇ ਐੱਨਸੀਸੀ ਦੇ ਅਡੀਸ਼ਨਲ ਡਾਇਰੈਕਟਰ ਜਨਰਲ ਵੱਲੋਂ ਸਨਮਾਨਿਤ ਕੀਤਾ ਗਿਆ ।

ਇਸ ਸਬੰਧੀ ਵਧੇਰੇ ਜਾਣਕਾਰੀ ਸਾਂਝਾ ਕਰਦਿਆਂ ਸਕੂਲ ਪ੍ਰਿੰਸੀਪਲ ਕਰਨਜੀਤ ਸਿੰਘ ਨੇ ਦੱਸਿਆ ਕਿ ਸਕੂਲ ਦੇ ਐੱਨਸੀਸੀ ਇੰਚਾਰਜ ਪਰਮਬੀਰ ਸਿੰਘ ਨੂੰ ਪੂਰੇ ਜ਼ਿਲ੍ਹੇ ਵਿਚੋਂ ਐੱਨਸੀਸੀ ਦੇ ਪ੍ਰਤੀ ਵਧੀਆ ਸੇਵਾਵਾਂ ਲਈ ਚੰਡੀਗਡ਼੍ਹ ਵਿਖੇ ਹੋਏ ਸਨਮਾਨ ਸਮਾਰੋਹ ਲਈ ਚੁਣਿਆ ਗਿਆ । ਇਹ ਸਨਮਾਨ ਸਮਾਰੋਹ ਐੱਨਸੀਸੀ ਚੰਡੀਗਡ਼੍ਹ ਹੈੱਡਕੁਆਰਟਰ ਵਿਖੇ ਹੋਇਆ।

ਜਿਸ ਵਿਚ ਐੱਨਸੀਸੀ ਪੰਜਾਬ ,ਹਰਿਆਣਾ ,ਹਿਮਾਚਲ ਅਤੇ ਚੰਡੀਗਡ਼੍ਹ ਡਾਇਰੈਕਟੋਰੇਟ ਤੋਂ ਅਡੀਸ਼ਨਲ ਡਾਇਰੈਕਟਰ ਜਨਰਲ ਮੇਜਰ ਜਨਰਲ ਜੇ ਐਸ ਸੰਧੂ ( ਅਤੀ ਵਿਸ਼ਿਸ਼ਟ ਸੇਵਾ ਮੈਡਲ )ਵੱਲੋਂ ਪ੍ਰਸੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਪੂਰੇ ਜ਼ਿਲ੍ਹੇ ਅਤੇ ਸਕੂਲ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਹੈ ।

ਗਰੁੱਪ ਕੈਪਟਨ ਏ ਸੀ ਸੇਠੀ ਕਮਾਂਡਿੰਗ ਅਫਸਰ ਨੰਬਰ 4 ਪੰਜਾਬ ਏਅਰ ਸਕਾਰਡਨ ਐੱਨਸੀਸੀ ਲੁਧਿਆਣਾ ਨੇ ਪਰਮਬੀਰ ਸਿੰਘ ਨੂੰ ਇਹ ਸਨਮਾਨ ਪ੍ਰਾਪਤ ਕਰਨ ਤੇ ਮੁਬਾਰਕਬਾਦ ਦਿੱਤੀ । ਉਨ੍ਹਾਂ ਦੱਸਿਆ ਕਿ ਪਰਮਬੀਰ ਸਿੰਘ ਸਾਲ 2012 ਤੋਂ ਐੱਨਸੀਸੀ ਲਈ ਆਪਣੀਆਂ ਸੇਵਾਵਾਂ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾ ਰਹੇ ਹਨ । ਇਸ ਦੌਰਾਨ ਉਨ੍ਹਾਂ ਨੂੰ ਵਧੀਆ ਕਾਰਗੁਜ਼ਾਰੀ ਲਈ ਕਈ ਤਰ੍ਹਾਂ ਦੇ ਪੁਰਸਕਾਰ ਮਿਲ ਚੁੱਕੇ ਹਨ।

ਇਸ ਮੌਕੇ ਫਸਟ ਅਫਸਰ ਪਰਮਬੀਰ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਅੱਗੋਂ ਵੀ ਉਹ ਐੱਨਸੀਸੀ ਪ੍ਰਤੀ ਆਪਣੀਆਂ ਸੇਵਾਵਾਂ ਇਸੇ ਤਰੀਕੇ ਨਾਲ ਜਾਰੀ ਰੱਖਣਗੇ ਅਤੇ ਸਕੂਲ ਮੈਨੇਜਮੈਂਟ ਤੇ ਯੂਨਿਟ ਦੀਆਂ ਉਮੀਦਾਂ ਤੇ ਖਰੇ ਉਤਰਦੇ ਰਹਿਣਗੇ।

Facebook Comments

Trending