Connect with us

ਪੰਜਾਬੀ

ਪ੍ਰਾਕਰਮ ਦਿਹਾੜੇ ਦੇ ਤੌਰ ਤੇ ਮਨਾਇਆ ਗਿਆ ਨੇਤਾ ਜੀ ਦਾ ਜਨਮ ਦਿਨ

Published

on

Leader's birthday celebrated as Prakaram Day

ਲੁਧਿਆਣਾ :   ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਡਲ ਗਰਾਮ ਵਿਖੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮ ਦਿਹਾੜਾ ਗਰੁੱਪ ਕੈਪਟਨ ਏ ਸੀ ਸੇਠੀ (ਕਮਾਂਡਿੰਗ ਅਫਸਰ ਨੰਬਰ 4 ਪੰਜਾਬ ਏਅਰ ਸਕਾਡਰਨ ਐੱਨਸੀਸੀ ਲੁਧਿਆਣਾ ) ਦੇ ਮਾਰਗ ਦਰਸ਼ਨ ਅਧੀਨ ਪਰਾਕ੍ਰਮ ਦਿਵਸ ਦੇ ਤੌਰ ਤੇ ਐਨਸੀਸੀ ਕੈਡਿਟਾਂ ਵੱਲੋਂ ਮਨਾਇਆ ਗਿਆ ।

ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ ” ਦੇ ਨਾਅਰੇ ਨਾਲ ਉਨ੍ਹਾਂ ਭਾਰਤ ਦੇ ਸੁੱਤੀ ਹੋਈ ਕੌਮ ਨੂੰ ਅੰਗਰੇਜ਼ਾਂ ਦੇ ਖ਼ਿਲਾਫ਼ ਆਜ਼ਾਦੀ ਲਈ ਹਥਿਆਰਬੰਦ ਸੰਘਰਸ਼ ਲਈ ਪ੍ਰੇਰਿਤ ਕੀਤਾ । 18 ਅਗਸਤ 1945 ਜਦੋਂ ਕਿ ਉਨ੍ਹਾਂ ਦੀ ਸੈਨਾ ਦੀ ਤਾਕਤ ਲਗਾਤਾਰ ਵਧ ਰਹੀ ਸੀ ਅਚਾਨਕ ਹੀ ਉਨ੍ਹਾਂ ਦੇ ਹਵਾਈ ਜਹਾਜ਼ ਦੀ ਦੁਰਘਟਨਾ ਹੋ ਗਈ ਤੇ ਉਹ ਲਾਪਤਾ ਹੋ ਗਏ ।” ਜੈ ਹਿੰਦ” ਦਾ ਨਾਅਰਾ ਵੀ ਉਨ੍ਹਾਂ ਦੀ ਹੀ ਦੇਣ ਹੈ ।

ਇਸ ਮੌਕੇ ਨੂੰ ਯਾਦਗਾਰ ਬਣਾਉਣ ਵਾਸਤੇ ਕੁਜਨ ਸ਼ਰਮਾ, ਡਾਇਰੈਕਟਰ ਟੇੈਨਟਰੋਨਿਕਸ ਇਨੋਵੇਸ਼ਨਸ ਪ੍ਰਾਈਵੇਟ ਲਿਮਟਿਡ ਨੇ ਕੈਡਿਟਾਂ ਨੂੰ ਗਰਮ ਟੋਪੀ, ਦਸਤਾਨੇ, ਜ਼ੁਰਾਬਾਂ ਅਤੇ ਜੁੱਤੇ ਭੇਂਟ ਕੀਤੇ। ਉਨ੍ਹਾਂ ਅੱਗੋਂ ਵੀ ਵਿਸ਼ਵਾਸ ਦੁਆਇਆ ਕਿ ਕੈਡੇਟਾ ਨੂੰ ਜੋ ਵੀ ਮਦਦ ਦੀ ਲੋੜ ਹੋਏਗੀ ਉਹ ਸਦਾ ਹੀ ਉਸ ਨੂੰ ਪੂਰਾ ਕਰਦੇ ਰਹਿਣਗੇ।

ਕੈਡਿਟਾਂ ਦੁਆਰਾ ਇਸ ਮੌਕੇ ਆਜ਼ਾਦੀ ਦੇ ਸੰਘਰਸ਼ ਵਿੱਚ ਕੁਰਬਾਨੀਆਂ ਦੇਣ ਵਾਲੇ ਮਹਾਨ ਸਪੂਤਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਇਕ ਪ੍ਰੋਗਰਾਮ ਪੇਸ਼ ਕੀਤਾ ਅਤੇ ਸਹੁੰ ਖਾਧੀ ਕਿ ਉਹ ਦੇਸ਼ ਅਤੇ ਕੌਮ ਲਈ ਸ਼ਹੀਦ ਹੋਏ ਮਹਾਨ ਸ਼ਖ਼ਸੀਅਤਾਂ ਦੇ ਆਦਰਸ਼ਾਂ ਉੱਪਰ ਚਲਦੇ ਰਹਿਣਗੇ ਤੇ ਦੇਸ਼ ਸੇਵਾ ਲਈ ਹਮੇਸ਼ਾ ਤਿਆਰ ਰਹਿਣਗੇ ।

Facebook Comments

Trending