Connect with us

ਪੰਜਾਬੀ

ਆਰੀਆ ਕਾਲਜ ‘ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

Published

on

International Yoga Day was celebrated in Arya College

ਲੁਧਿਆਣਾ : ਆਰੀਆ ਕਾਲਜ ਦੇ ਐਨ.ਸੀ.ਸੀ ਯੂਨਿਟ ਨੰ-4 ਪੀ.ਬੀ. ਏਅਰ ਸਕੁਐਡਰਨ ਅਤੇ ਐਨ.ਐਸ.ਐਸ. ਯੂਨਿਟ ਦੀ ਸਾਂਝੀ ਅਗਵਾਈ ਹੇਠ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਯੋਗ ਅਭਿਆਸ ਕਰਵਾਇਆ ਗਿਆ | ਆਰੀਆ ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ.ਐਸ.ਐਮ ਸ਼ਰਮਾ ਨੇ ਯੋਗ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਯੋਗਾ ਕਰਨ ਨਾਲ ਸਰੀਰ ਰੋਗ ਮੁਕਤ ਹੁੰਦਾ ਹੈ ਅਤੇ ਮਨ ਸ਼ਾਂਤ ਅਵਸਥਾ ਦੀ ਪ੍ਰਾਪਤੀ ਕਰਦਾ ਹੈ।

ਕਾਲਜ ਦੇ ਪ੍ਰਿੰਸੀਪਲ ਡਾ: ਸੁਸ਼ਮੁੱਖ ਆਹਲੂਵਾਲੀਆ ਨੇ ਕਿਹਾ ਕਿ ਯੋਗ ਪ੍ਰਣਾਲੀ ਮਨ ਦੀ ਸ਼ਾਂਤੀ ਅਤੇ ਵਿਅਕਤੀਗਤ ਵਿਕਾਸ ਦਾ ਮਾਰਗ ਦਰਸਾਉਂਦੀ ਹੈ। ਯੋਗਾ ਕੇਵਲ ਇੱਕ ਸਰੀਰਕ ਕਸਰਤ ਹੀ ਨਹੀਂ ਬਲਕਿ ਸ਼ਖਸੀਅਤ ਨੂੰ ਨਿਖਾਰਨ ਲਈ ਇੱਕ ਸੰਪੂਰਨ ਅਭਿਆਸ ਹੈ। ਐਨ.ਐਸ.ਐਸ ਇੰਚਾਰਜ ਡਾ: ਮਨਦੀਪ ਸਿੰਘ ਨੇ ਕਿਹਾ ਕਿ ਯੋਗ ਦੇ ਮਾਰਗ ਰਾਹੀਂ ਹੀ ਤਣਾਅ ਮੁਕਤ ਅਤੇ ਸੁਖੀ ਜੀਵਨ ਪ੍ਰਾਪਤ ਕੀਤਾ ਜਾ ਸਕਦਾ ਹੈ | ਐਨ.ਸੀ.ਸੀ ਇੰਚਾਰਜ ਡਾ: ਅਸ਼ੀਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਯੋਗਾਸਨਾਂ ਦੇ ਨਾਲ-ਨਾਲ ਪ੍ਰਾਣਾਯਾਮ ਦਾ ਅਭਿਆਸ ਕਰਵਾਇਆ |

Facebook Comments

Trending