ਪੰਜਾਬ ਨਿਊਜ਼

45 ਕਰੋੜ ਰੁਪਏ ਦੀ ਰਾਸ਼ੀ ਵਾਲੀ ‘ਸੀਯੂ ਸੀ.ਈ.ਟੀ.-2022 ਵਜ਼ੀਫ਼ਾ ਯੋਜਨਾ ਦੀ ਸ਼ੁਰੂਆਤ

Published

on

ਲੁਧਿਆਣਾ : ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਨੇ ਲੁਧਿਆਣਾ ਵਿਖੇ ਏਸ਼ੀਆ ਦੀ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋ ਰਹੀ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੀ 45 ਕਰੋੜ ਰੁਪਏ ਦੀ ਰਾਸ਼ੀ ਵਾਲੀ ‘ਸੀਯੂ ਸੀ.ਈ.ਟੀ.-2022’ ਵਜ਼ੀਫ਼ਾ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਯੋਜਨਾ ਦਾ ਵਿਦਿਆਰਥੀ 31 ਮਈ 2022 ਤੱਕ ਆਨਲਾਈਨ ਰਜਿਸਟਰਡ ਹੋ ਕੇ ਲਾਭ ਲੈ ਸਕਣਗੇ।

ਉਨ੍ਹਾਂ ਕਿਹਾ ਕਿ ਵਜ਼ੀਫਾ ਯੋਜਨਾ ਵਿਚ ਫੌਜੀਆਂ, ਪੱਤਰਕਾਰਾਂ ਦੇ ਬੱਚਿਆ, ਖਿਡਾਰੀਆਂ, ਕੋਰੋਨਾ ਵਾਰੀਅਰਜ਼ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਡਾ. ਬਾਵਾ ਨੇ ਦੱਸਿਆ ਕਿ ਪ੍ਰਵੇਸ਼ ਪ੍ਰੀਖਿਆ ਅਧੀਨ ਇੰਜੀਨੀਅਰਿੰਗ, ਐਮ.ਬੀ.ਏ, ਲਾਅ, ਫ਼ਾਰਮੇਸੀ, ਐਗਰੀਕਲਚਰ ਤੇ ਨਰਸਿੰਗ ਕੋਰਸਾਂ ‘ਚ ਦਾਖ਼ਲੇ ਲਈ ਵਿਦਿਆਰਥੀਆਂ ਨੂੰ ਇਹ ਪ੍ਰੀਖਿਆ ਦੇਣੀ ਲਾਜ਼ਮੀ ਹੋਵੇਗੀ। ਉਨ੍ਹਾਂ ਦੱਸਿਆ ਕਿ ਹੁਣ ਤੱਕ 63 ਹਜ਼ਾਰ ਵਿਦਿਆਰਥੀ ਉਪਰੋਕਤ ਵਜ਼ੀਫ਼ਾ ਸਕੀਮ ਦਾ ਲਾਭ ਲੈ ਚੁੱਕੇ ਹਨ।

ਡਾ.ਬਾਵਾ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਇੱਕ ਦਹਾਕੇ ਦੇ ਅੰਤਰਰਾਲ ‘ਚ ਹੀ ਨੈਸ਼ਨਲ ਅਸੈਸਮੈਂਟ ਐਂਡ ਐਕਰੈਡੀਟੀਏਸ਼ਨ ਕਾਊਾਸਲ (ਨੈਕ) ਤੋਂ ਏ+ ਗ੍ਰੇਡ ਦੀ ਦਰਜਾਬੰਦੀ ਹਾਸਲ ਕਰਕੇ ਦੇਸ਼ ਭਰ ਦੀਆਂ ਚੋਟੀ ਦੀਆਂ 24 ਯੂਨੀਵਰਸਿਟੀਆਂ ‘ਚ ਸ਼ੁਮਾਰ ਹੋ ਗਈ ਹੈ। ਡਾ. ਬਾਵਾ ਨੇ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਕਿਊ ਐਸ ਆਈ ਗੇਜ਼ ਤੋਂ 7 ਡਾਇਮੰਡ ਹਾਸਲ ਕਰਨ ਵਾਲੀ ਪੰਜਾਬ ਦੀ ਇਕਮਾਤਰ ਯੂਨੀਵਰਸਿਟੀ ਹੈ।

ਡਾ. ਬਾਵਾ ਨੇ ਦੱਸਿਆ ਕਿ ਕੈਂਪਸ ਪਲੇਸਮੈਂਟਾਂ ਦੌਰਾਨ ਸਾਲ-2022 ‘ਚ ਪਾਸ ਆਊਟ ਹੋਣ ਵਾਲੇ ਪੰਜਾਬ ਦੇ 1692 ਵਿਦਿਆਰਥੀਆਂ ਨੂੰ ਗੂਗਲ, ਮਾਈਕ੍ਰੋਸਾਫ਼ਟ, ਫਲਿਪਕਾਰਟ ਤੇ ਐਮਾਜ਼ੌਨ ਵਰਗੀਆਂ ਨਾਮੀ 500 ਤੋਂ ਵੱਧ ਬਹੁਕੌਮੀ ਕੰਪਨੀਆਂ ਨੇ ਨੌਕਰੀਆਂ ਦੀਆਂ ਪੇਸ਼ਕਸ਼ਾਂ ਪ੍ਰਦਾਨ ਕੀਤੀਆਂ ਹਨ, ਜਿਨ੍ਹਾਂ ਵਿਚੋਂ 274 ਵਿਦਿਆਰਥੀਆਂ ਨੂੰ ਦੋ ਜਾਂ ਦੋ ਤੋਂ ਵੱਧ ਕੰਪਨੀਆਂ ਵਲੋਂ ਆਫ਼ਰ ਪ੍ਰਦਾਨ ਕੀਤੇ ਗਏ।

Facebook Comments

Trending

Copyright © 2020 Ludhiana Live Media - All Rights Reserved.