ਲੁਧਿਆਣਾ : ਪੰਜਾਬ ਸਰਕਾਰ ਵਲੋਂ ਸੂਬੇ ’ਚ ਸ਼ੁਰੂ ਕੀਤੀ ਗਈ ਆਨਲਾਈਨ ਈ-ਸਟੈਂਪਿੰਗ ਪ੍ਰਕਿਰਿਆ ਨੂੰ ਆਮ ਜਨਤਾ ਲਈ ਹੋਰ ਵੀ ਸੌਖਾ ਕਰਨ ਦਾ ਫੈਸਲਾ ਲਿਆ ਹੈ, ਜਿਸ ਦੇ ਅਧੀਨ ਹੁਣ ਲੋਕ ਖੁਦ ਹੀ 500 ਸੌ ਰੁਪਏ ਤੱਕ ਦਾ ਅਸ਼ਟਾਮ ਆਨਲਾਈਨ ਕੱਢ ਸਕਣਗੇ। ਪੰਜਾਬ ਸਰਕਰ ਦੇ ਰੈਵੇਨਿਊ ਵਿਭਾਗ ਵਲੋਂ ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ ਇੰਡੀਆ ਨੂੰ ਹੁਕਮ ਦਿੱਤਾ ਹੈ ਕਿ ਭਵਿੱਖ ’ਚ ਜਨਤਾ ਖੁਦ ਸਿੱਧਾ ਆਨਲਾਈਨ ਪ੍ਰਕਿਰਿਆ ਤਹਿਤ 500 ਰੁਪਏ ਤੱਕ ਦਾ ਈ-ਸਟੈਂਪਿੰਗ ਜਾਰੀ ਕਰ ਸਕੇ।
ਦੱਸ ਦੇਈਏ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਵਿਚ ਈ-ਸਟੈਂਪਿੰਗ ਪ੍ਰਕਿਰਿਆ ਸ਼ੁਰੂ ਕੀਤੀ ਸੀ। ਇਸ ਪ੍ਰਕਿਰਿਆ ਤੋਂ ਬਾਅਦ ਲੋਕਾਂ ਨੂੰ ਮੌਕੇ ’ਤੇ ਸਟੈਂਪ ਪੇਪਰ ਰਿਲੀਜ਼ ਕਰਵਾਉਣ ’ਚ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਕਾਰਨ ਸਟੈਂਪ ਪੇਪਰ ਵੇਚਣ ਵਾਲੇ ਵੈਂਡਰਾਂ ਦੇ ਕੋਲ ਭੀੜ ਲੱਗੀ ਰਹਿਣਾ ਅਤੇ ਆਨਲਾਈਨ ਪ੍ਰਕਿਰਿਆ ਕਾਰਨ ਲੱਗਣ ਵਾਲਾ ਸਮਾਂ ਸੀ।
ਆਨਲਾਈਨ ਅਸਟਾਮ ਕੱਢਣ ਲਈ ਖਪਤਕਾਰ ਨੂੰ ਆਪਣੇ ਮੋਬਾਇਲ ਐਪ ਦੀ ਮਦਦ ਨਾਲ www.shcilestamp.com ’ਤੇ ਜਾ ਕੇ ਆਪਣੇ ਨਾਂ ਦੀ ਡਿਟੇਲ ਭਰਨੀ ਹੋਵੇਗੀ, ਜਿਸ ਤੋਂ ਬਾਅਦ ਸਟੈਂਪ ਦੀ ਕੀਮਤ ਈ-ਬੈਂਕਿੰਗ, ਡੈਬਿਟ ਕਾਰਡ ਜਾਂ ਯੂ. ਪੀ. ਆਈ. ਜ਼ਰੀਏ ਚੁਕਾਈ ਜਾ ਸਕੇਗੀ। ਇਸ ਤੋਂ ਬਾਅਦ ਯੂਨੀਕ ਈ-ਸਟੈਂਪ ਸਰਟੀਫਿਕੇਟ ਨੰਬਰ ਵਿਦ ਬਾਰ ਕੋਡ ਏ ਸਾਈਜ਼ ਪੇਪਰ ’ਤੇ ਕੱਢਿਆ ਜਾ ਸਕੇਗਾ ਅਤੇ ਘਰ ਬੈਠ ਹੀ ਉਹ ਈ-ਸਟੈਂਪਿੰਗ ਸਹੂਲਤ ਦਾ ਆਨੰਦ ਲੈ ਸਕਣਗੇ।