Connect with us

ਪੰਜਾਬ ਨਿਊਜ਼

ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੁਧਿਆਣਾ ‘ਚ ਮਨਾਇਆ 50 ਸਾਲ ਤਕ ਜਨਮ ਦਿਨ… ਪੜ੍ਹੋ ਰੋਚਕ ਤੱਥ

Published

on

Late former Chief Minister Parkash Singh Badal celebrated his 50th birthday in Ludhiana... read interesting facts

ਲੁਧਿਆਣਾ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਲੁਧਿਆਣਾ ਨਾਲ ਖ਼ਾਸ ਰਿਸ਼ਤਾ ਰਿਹਾ ਹੈ। ਪਿਛਲੇ 50 ਸਾਲਾਂ ਤੋਂ ਬਾਦਲ ਸਾਹਿਬ 8 ਦਸੰਬਰ ਨੂੰ ਆਪਣਾ ਜਨਮ ਦਿਨ ਮਨਾਉਣ ਲਈ ਲੁਧਿਆਣਾ ਆਉਂਦੇ ਰਹੇ। ਖ਼ਾਸ ਗੱਲ ਇਹ ਹੈ ਕਿ ਗੁਰਮੇਲ ਪਰਿਵਾਰ ਉਨ੍ਹਾਂ ਦੇ ਦਿਲ ਦੇ ਬਹੁਤ ਕਰੀਬ ਸੀ। ਮੁੱਖ ਮੰਤਰੀ ਹੋਣ ਦੇ ਬਾਵਜੂਦ ਉਹ ਜਦੋਂ ਵੀ ਲੁਧਿਆਣਾ ਆਉਂਦੇ ਤਾਂ ਗੁਰਮੇਲ ਪਰਿਵਾਰ ਦੇ ਘਰ ਹੀ ਠਹਿਰਦੇ ਸਨ।

ਇਸ ਪਰਿਵਾਰ ਨਾਲ ਉਨ੍ਹਾਂ ਦੀ ਨੇੜਤਾ ਇੰਨੀ ਜ਼ਿਆਦਾ ਸੀ ਕਿ ਪੁੱਤਰਾਂ ਦੇ ਵਿਆਹ ਵਿਚ ਬਾਦਲ ਸਾਬ੍ਹ ਦੀ ਪਿਤਾ ਦੇ ਰੂਪ ਵਿਚ ਹੀ ਮਿਲਣੀ ਕਰਵਾਈ ਜਾਂਦੀ ਰਹੀ। ਇਕ ਵਾਰ ਬਾਦਲ ਅਚਾਨਕ ਲੁਧਿਆਣੇ ਪਹੁੰਚੇ ਤਾਂ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਬੁਲਾਉਣ ਲਈ ਕਿਹਾ। ਸਾਂਝੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਇਕੱਠੇ ਕਰਵਾਉਣ ਤੋਂ ਬਾਅਦ ਬਾਦਲ ਨੇ ਉਨ੍ਹਾਂ ਨਾਲ ਫੋਟੋ ਖਿਚਵਾਈ ਸੀ।

ਜੱਟ ਪਰਿਵਾਰ ਤੋਂ ਕਿਸਾਨ ਹੋਣ ਨਾਤੇ ਬਾਦਲ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਵਿਸ਼ੇਸ਼ ਸਾਂਝ ਸੀ। ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਉਹ ਪੀਏਯੂ ਦੇ ਖੋਜ ਕਾਰਜਾਂ ਵੱਲ ਪੂਰਾ ਧਿਆਨ ਦਿੰਦੇ ਸਨ। ਇੱਥੋਂ ਦੇ ਵਿਗਿਆਨੀਆਂ ਨੂੰ ਖੇਤੀਬਾੜੀ ਦੇ ਖੇਤਰ ਵਿਚ ਕੁਝ ਖਾਸ ਕਰਨ ਲਈ ਉਤਸ਼ਾਹਿਤ ਕਰਦੇ ਸਨ। ਇਹੀ ਕਾਰਨ ਹੈ ਕਿ ਜਦੋਂ ਵੀ ਉਹ ਸੱਤਾ ਵਿਚ ਸਨ, ਉਨ੍ਹਾਂ ਨੇ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਸੀ।

ਪ੍ਰਕਾਸ਼ ਸਿੰਘ ਬਾਦਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ’ਤੇ ਬਹੁਤ ਭਰੋਸਾ ਸੀ। ਉਨ੍ਹਾਂ ਨੇ ਸਭ ਤੋਂ ਪਹਿਲਾਂ ਜਥੇਦਾਰ ਮੱਕੜ ਨੂੰ ਵਿਧਾਨ ਸਭਾ ਦੀ ਟਿਕਟ ਦਿੱਤੀ। ਭਾਵੇਂ ਉਹ ਚੋਣ ਹਾਰ ਗਏ ਸਨ ਪਰ ਕੁਝ ਦਿਨਾਂ ਬਾਅਦ ਮੱਕੜ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਖੀ ਨਾਮਜ਼ਦ ਕਰ ਕੇ ਅਹਿਮ ਜ਼ਿੰਮੇਵਾਰੀ ਸੌਂਪ ਦਿੱਤੀ ਗਈ। ਜਥੇਦਾਰ ਮੱਕੜ 23 ਨਵੰਬਰ 2005 ਤੋਂ 4 ਨਵੰਬਰ 2016 ਤੱਕ ਪ੍ਰਧਾਨ ਰਹੇ।

 

 

 

Facebook Comments

Trending