Connect with us

ਅਪਰਾਧ

ਵੱਖ-ਵੱਖ ਥਾਵਾਂ ਤੋਂ ਭਾਰੀ ਮਾਤਰਾ ‘ਚ ਹੈਰੋਇਨ ਬਰਾਮਦ-ਔਰਤ ਸਮੇਤ 3 ਗਿ੍ਫ਼ਤਾਰ

Published

on

Large quantities of heroin seized from various places - 3 arrested including a woman

ਲੁਧਿਆਣਾ : ਪੁਲਿਸ ਵਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰਕੇ ਭਾਰੀ ਮਾਤਰਾ ‘ਚ ਹੈਰੋਇਨ ਬਰਾਮਦ ਕੀਤੀ। ਪੁਲਿਸ ਵਲੋਂ ਇਸ ਮਾਮਲੇ ‘ਚ ਔਰਤ ਸਮੇਤ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਪਹਿਲੇ ਮਾਮਲੇ ‘ਚ ਚੌਕੀ ਬੱਸ ਅੱਡਾ ਦੀ ਪੁਲਿਸ ਨੇ ਸਰਬਜੀਤ ਕੌਰ ਉਰਫ਼ ਰੀਟਾ ਪਤਨੀ ਗੁਰਮੀਤ ਸਿੰਘ ਵਾਸੀ ਜੰਮੂ ਕਾਲੋਨੀ ਨੂੰ ਗਿ੍ਫਤਾਰ ਕਰ ਕੇ ਇਕ ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।

ਪੁਲਿਸ ਅਨੁਸਾਰ ਉਕਤ ਔਰਤ ਪਿਛਲੇ ਕਾਫ਼ੀ ਸਮੇਂ ਤੋਂ ਇਸ ਧੰਦੇ ਵਿਚ ਸੀ, ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਤੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਦੂਜੇ ਮਾਮਲੇ ‘ਚ ਪੁਲਿਸ ਨੇ ਕਿਸ਼ਨ ਪੁੱਤਰ ਨਾਨਕ ਵਾਸੀ ਈ. ਡਬਲਿਊ. ਐਸ. ਕਾਲੋਨੀ ਨੂੰ ਗਿ੍ਫਤਾਰ ਕਰ ਕੇ ਉਸ ਦੇ ਕਬਜ਼ੇ ‘ਚੋਂ ਵੀ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।

ਤੀਜੇ ਮਾਮਲੇ ‘ਚ ਪੁਲਿਸ ਨੇ ਹਨੀ ਹੰਸ ਵਾਸੀ ਬਸੰਤ ਵਿਹਾਰ ਪ੍ਰਤਾਪ ਸਿੰਘ ਵਾਲਾ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ ‘ਚੋਂ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਅਨੁਸਾਰ ਹਨੀ ਰਿਸ਼ੀ ਨਗਰ ਨੇੜੇ ਜਾ ਰਿਹਾ ਸੀ ਕਿ ਪੁਲਿਸ ਨੇ ਉਸ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਦਾ ਕਥਿਤ ਦੋਸ਼ੀ ਉਥੋਂ ਭੱਜ ਪਿਆ। ਪਿੱਛਾ ਕਰਨ ‘ਤੇ ਪੁਲਿਸ ਨੇ ਹਨੀ ਨੂੰ ਗਿ੍ਫ਼ਤਾਰ ਕਰ ਲਿਆ ਤੇ ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ‘ਚੋਂ ਹੈਰੋਇਨ ਬਰਾਮਦ ਕੀਤੀ ਗਈ।

Facebook Comments

Trending