ਇੰਡੀਆ ਨਿਊਜ਼
SKM ਦੇ ਸੱਦੇ ‘ਤੇ ਲਖੀਮਪੁਰ ਖੀਰੀ ਵਿਚ 75 ਘੰਟੇ ਦੇ ਧਰਨੇ ਤੇ’ ਪੰਜਾਬ ਵਿੱਚੋ ਕਿਸਾਨਾਂ ਦੇ ਵੱਡੇ ਜਥੇ ਪਾਉਣਗੇ ਚਾਲੇ
Published
3 years agoon

ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀ ਮੀਟਿੰਗ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਦਫਤਰ ਲੁਧਿਆਣਾ ਵਿਖੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਡਾ ਦਰਸ਼ਨ ਪਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਜੁਲਾਈ ਦੇ ਪ੍ਰੋਗਰਾਮ ਦੀ ਰਿਪੋਰਟ ਮੁਤਾਬਿਕ 18 ਤੋ 30 ਜੁਲਾਈ ਤੱਕ ਪੰਜਾਬ ਵਿਚ 22 ਜਿਲਿਆ ਵਿੱਚ 30 ਕਨਵੈਨਸ਼ਨਾੰ ਹੋਈਆਂ ਅਤੇ 31 ਜੁਲਾਈ ਦੇ ਰੇਲ ਰੋਕੋ ਪ੍ਰੋਗਰਾਮ ਤੇ ਸੰਯੁਕਤ ਕਿਸਾਨ ਮੋਰਚੇ ਵਲੋ ਪੂਰੇ ਪੰਜਾਬ ਵਿੱਚ 75 ਥਾਂਵਾ ਰੇਲਾਂ ਜਾਮ ਕੀਤੀਆ ਗਈਆਂ। 

ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਵਿਰੁੱਧ ਪੰਜਾਬ ਦੇ ਸਾਰੇ ਜਿਲਿਆਂ ਵਿੱਚ 7 ਤੋ 14 ਅਗਸਤ ਤੱਕ ਕਨਵੈਨਸ਼ਨਾੰ ਕੀਤੀਆਂ ਜਾਣਗੀਆਂ ਅਤੇ ਜਿਲਾ ਡੀ ਸੀ ਦਫਤਰਾਂ ਤੇ ਇਕੱਠ ਕਰਕੇ ਸੰਯੁਕਤ ਕਿਸਾਨ ਮੋਰਚਾ ਵਲੋ 16 ਅਗਸਤ ਨੂੰ ਡੀ ਸੀ ਰਾਹੀ ਕੇਂਦਰ ਸਰਕਾਰ ਨੂੰ ਮੰਗ ਪੱਤਰ ਦਿੱਤੇ ਜਾਣਗੇ।

ਲਖੀਮਪੁਰ ਖੀਰੀ 18 19 20 ਨੂੰ 75 ਘੰਟੇ ਦੇ ਧਰਨੇ ਸਬੰਧੀ ਸੰਯੁਕਤ ਕਿਸਾਨ ਮੋਰਚੇ ਦੀਆਂ ਦੇਸ਼ ਦੀਆ ਕਿਸਾਨ ਜਥੇਬੰਦੀਆ ਦੀ ਮੀਟਿੰਗ ਜਲਦੀ ਬੁਲਾਈ ਜਾਵੇਗੀ। ਲਖੀਮਪੁਰ ਖੀਰੀ ਵਿਚ ਪੰਜਾਬ ਵਿੱਚੋੰ ਦਸ ਹਜ਼ਾਰ ਤੋ ਵਧ ਕਿਸਾਨ ਪਹੁੰਚਣਗੇ । ਮੀਟਿੰਗ ਵਿੱਚ ਕਿਸਾਨਾਂ ਦੇ ਕਰਜੇ ਦਾ ਮਸਲਾ ਵਿਚਾਰਿਆ ਗਿਆ ਇਸ ਮੰਗ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਮੰਗ ਪੱਤਰ ਵਿੱਚ ਪਾਇਆ ਜਾਵੇਗਾ ਕੇਂਦਰ ਸਰਕਾਰ ਤੋ ਕਿਸਾਨਾਂ ਦੇ ਸਾਰੇ ਕਰਜੇ ਤੇ ਲੀਕ ਮਾਰਨ ਤਕ ਸੰਘਰਸ਼ ਕੀਤਾ ਜਾਵੇਗਾ। 

ਕਿਸਾਨ ਜਥੇਬੰਦੀਆ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਦੂਜੇ ਸੂਬਿਆ ਨੂੰ ਜਾਂਦੀਆਂ ਤੇ ਪੰਜਾਬ ਦੀਆ ਨਹਿਰਾਂ ਦੇ ਤਲੇ ਕੱਚੇ ਰੱਖੇ ਜਾਣ ਅਤੇ ਪੰਜਾਬ ਦੀਆਂ ਨਹਿਰਾਂ ਦਾ ਪਾਣੀ ਖੇਤੀਬਾੜੀ ਵਾਸਤੇ ਸਾਰਾ ਸਾਲ ਛੱਡਿਆ ਜਾਵੇ। ਮੀਟਿੰਗ ਵਿੱਚ 60 ਸਾਲ ਦੀ ਉਮਰ ਦੇ ਖੇਤੀ ਕਰਨ ਵਾਲੇ ਕਿਸਾਨ ਮਰਦਾਂ ਤੇ ਔਰਤਾਂ ਦੀ ਕਿਸਾਨ ਪੈਨਸ਼ਨ ਚੌਥਾ ਦਰਜਾ ਮੁਲਾਜਮ ਦੀ ਪੈਨਸ਼ਨ ਦੇ ਬਰਾਬਰ ਪੈਨਸ਼ਨ ਦਿਤੀ ਜਾਵੇ। ਹਰ ਕਿਸਾਨ ਦੀ ਫਸਲ ਨੂੰ ਏਕੜ ਦੀ ਇਕਾਈ ਮੰਨ ਕੇ ਫਸਲਾਂ ਦਾ ਸਰਕਾਰੀ ਬੀਮਾ ਕੀਤਾ ਜਾਵੇ।
Facebook Comments
Advertisement
You may like
-
ਕਿਸਾਨ ਮੋਰਚੇ ਦੇ ਹੱਕ ‘ਚ ਆਏ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ, ਪੰਜਾਬੀਆਂ ਨੂੰ ਕੀਤੀ ਇਹ ਖਾਸ ਅਪੀਲ
-
ਕਿਸਾਨ ਮੋਰਚੇ ਤੋਂ ਦੁਖਦ ਖ਼ਬਰ, ਸ਼ੰਭੂ ਬਾਰਡਰ ‘ਤੇ ਇੱਕ ਹੋਰ ਕਿਸਾਨ ਸ਼/ਹੀਦ
-
ਭਲਵਾਨਾਂ ‘ਤੇ ਜ਼ਬਰ ਵਿਰੁੱਧ SKM ਅਤੇ ਟਰੇਡ ਯੂਨੀਅਨਾਂ ਵਲੋਂ ਰੋਸ ਮੁਜ਼ਾਹਰਾ
-
ਦਿੱਲੀ ’ਚ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ’ਚ ਸ਼ਾਮਲ ਹੋਣ ਲਈ ਏਸੀ ਕੋਚ ’ਚ ਬੈਠੇ ਕਿਸਾਨ, ਰੋਕਣ ’ਤੇ ਟਰੈਕ ਕੀਤਾ ਜਾਮ
-
ਸਾਬਕਾ ਮੰਤਰੀ ਆਸ਼ੂ ਦੀ ਗ੍ਰਿਫਤਾਰੀ ਤੋਂ ਬਾਅਦ ਧਰਨੇ ‘ਤੇ ਬੈਠੇ ਕਾਂਗਰਸੀ ਵਰਕਰ
-
ਸੱਚਖੰਡ ਵਾਸੀ ਸੰਤ ਬਾਬਾ ਦਇਆ ਸਿੰਘ ਦੀ ਬਰਸੀ ‘ਤੇ ਲਗਾਇਆ ਖ਼ੂਨਦਾਨ ਕੈਂਪ