ਪੰਜਾਬੀ

ਜਾਣੋ ਸਰਦੀਆਂ ‘ਚ ਕਿਹੜੇ ਤਿਲਾਂ ਦਾ ਸੇਵਨ ਤੁਹਾਨੂੰ ਰੱਖਦਾ ਹੈ ਤੰਦਰੁਸਤ !

Published

on

ਸਰਦੀ ‘ਚ ਅਸੀਂ ਤਿਲ ਦਾ ਇਸਤੇਮਾਲ ਵੱਡੇ ਪੈਮਾਨੇ ‘ਤੇ ਕਰਦੇ ਹਾਂ। ਜਿਥੇ ਤਿਲ ਤਰ੍ਹਾਂ-ਤਰ੍ਹਾਂ ਦੀਆਂ ਮਠਿਆਈਆਂ ਦਾ ਸਵਾਦ ਵਧਾਉਂਦੇ ਹਨ, ਉਥੇ ਹੀ ਸਾਨੂੰ ਐਨਰਜੀ ਵੀ ਦਿੰਦੇ ਹਨ। ਤਿਲ ‘ਚ ਅਜਿਹੇ ਤੱਤ ਅਤੇ ਵਿਟਾਮਿਨ ਪਾਏ ਜਾਂਦੇ ਹਨ, ਜੋ ਤਣਾਅ ਨੂੰ ਘੱਟ ਕਰਦੇ ਹਨ ਅਤੇ ਨਾਲ ਹੀ ਦਿਮਾਗ ਨੂੰ ਤੇਜ਼ ਕਰਦੇ ਹਨ। ਤਿਲ ਕਾਲਾ ਹੋਵੇ ਜਾਂ ਸਫੈਦ ਦੋਵੇਂ ਫਾਇਦੇਮੰਦ ਹਨ। ਤਿਲ ਨਾ ਸਿਰਫ਼ ਦਿਲ ਦੀਆਂ ਮਾਸਪੇਸ਼ੀਆਂ ਦੀ ਰੱਖਿਆ ਕਰਦਾ ਹੈ ਬਲਕਿ ਹੱਡੀਆਂ ਨੂੰ ਵੀ ਮਜ਼ਬੂਤ ਕਰਦਾ ਹੈ। ਆਓ ਜਾਣਦੇ ਹਾਂ ਕਿ ਤਿਲ ਖਾਣ ਨਾਲ ਸਿਹਤ ਨੂੰ ਕੀ-ਕੀ ਫਾਇਦੇ ਹੋ ਸਕਦੇ ਹਨ।

ਤਿਲ ‘ਚ ਪ੍ਰੋਟੀਨ, ਕੈਲਸ਼ੀਅਮ, ਆਇਰਨ, ਮਿਨਰਲਜ਼ ਤੇ ਕਾਪਰ ਜਿਹੇ ਕਈ ਪੋਸ਼ਕ ਤੱਤ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ, ਜੋ ਦਿਮਾਗ ਲਈ ਫਾਇਦੇਮੰਦ ਹਨ। ਰੋਜ਼ਾਨਾ ਤਿਲ ਦਾ ਇਸਤੇਮਾਲ ਯਾਦਸ਼ਕਤੀ ਨੂੰ ਮਜ਼ਬੂਤ ਬਣਾਉਂਦਾ ਹੈ। ਤਿਲ ਅਲਜ਼ਾਈਮਰ ਜਿਹੀਆਂ ਬਿਮਾਰੀਆਂ ਨੂੰ ਦੂਰ ਭਜਾਉਂਦਾ ਹੈ। ਤਿਲ ਦੇ ਬੀਜ਼ਾਂ ‘ਚ ਮੌਜੂਦ ਫਾਈਬਰ ਪਾਚਨ ਨੂੰ ਦਰੁਸਤ ਰੱਖਦਾ ਹੈ। ਉੱਚ ਫਾਈਬਰ ਦੀ ਮਾਤਰਾ ਅੰਤੜੀਆਂ ਦੀ ਕਿਰਿਆ ਨੂੰ ਦਰੁਸਤ ਰੱਖਦੀ ਹੈ ਨਾਲ ਹੀ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਦਿਵਾਉਂਦੀ ਹੈ।

ਤਿਲ ‘ਚ ਐਂਟੀ-ਆਕਸੀਡੈਂਟ ਅਤੇ ਸੋਜ ਘਟਾਉਣ ਰੋਧਕ ਗੁਣ ਦਿਲ ਦੀ ਤੰਦਰੁਸਤੀ ਲਈ ਮੁਫ਼ੀਦ ਹੈ। ਇਨ੍ਹਾਂ ਬੀਜ਼ਾਂ ‘ਚ ਮੋਨੋਅਨਸੈਚੁਰੇਟਿਡ ਫੈਟੀ ਐਸਿਡ ਵੀ ਪਾਇਆ ਜਾਂਦਾ ਹੈ। ਇਸ ਨਾਲ ਸਰੀਰ ‘ਚ ਖ਼ਰਾਬ ਕੋਲੈਸਟ੍ਰੋਲ ਘੱਟ ਹੁੰਦਾ ਹੈ ਅਤੇ ਚੰਗਾ ਕੋਲੈਸਟ੍ਰੋਲ ਵੱਧਦਾ ਹੈ। ਅਸਥਮਾ ਨਾਲ ਪੀੜਤ ਲੋਕਾਂ ਲਈ ਤਿਲ ਬੇਹੱਦ ਉਪਯੋਗੀ ਹੈ। ਤਿਲ ‘ਚ ਮੈਗਨੀਸ਼ੀਅਮ ਪਾਇਆ ਜਾਂਦਾ ਹੈ। ਜੋ ਅਸਥਮਾ ਅਤੇ ਹੋਰ ਸਾਹ ਸਬੰਧੀ ਬਿਮਾਰੀਆਂ ਨੂੰ ਰੋਕਦਾ ਹੈ।

ਹਾਈ ਬੀਪੀ ਤੇਜ਼ੀ ਨਾਲ ਲੋਕਾਂ ‘ਚ ਫੈਲਣ ਵਾਲੀ ਬਿਮਾਰੀ ਹੈ। ਤਿਲ ਦੇ ਇਸਤੇਮਾਲ ਨਾਲ ਹਾਈ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ। ਤਿਲ ‘ਚ ਮੌਜੂਦ ਮੈਗਨੀਸ਼ੀਅਮ, ਪਾਲੀਅਨਸੇਚੁਰੇਟਿਡ ਫੈਟਸ ਅਤੇ ਸੀਸੇਮਿਨ ਨਾਮਕ ਯੌਗਿਕ ਸਰੀਰ ਦੇ ਬਲੱਡ ਪ੍ਰੈਸ਼ਰ ਲੈਵਲ ਨੂੰ ਕੰਟਰੋਲ ਰੱਖਦੇ ਹਨ। ਤਿਲ ਦਾ ਇਸਤੇਮਾਲ ਨਾ ਸਿਰਫ਼ ਸਿਹਤ ਲਈ ਬਲਕਿ ਵਾਲਾਂ ਲਈ ਵੀ ਫਾਇਦੇਮੰਦ ਹੈ।

ਤਿਲ ‘ਚ ਓਮੇਗਾ ਫੈਟੀ ਐਸਿਡ ਵਾਲਾਂ ਦੇ ਵਿਕਾਸ ਨੂੰ ਵਧਾਉਂਦਾ ਹੈ ਅਤੇ ਵਾਲ ਝੜਨ ਦੀ ਸਮੱਸਿਆ ਨੂੰ ਰੋਕਦਾ ਹੈ। ਸਫੈਦ ਤਿਲ ਦੇ ਬੀਜ਼ ‘ਚ ਮੌਜੂਦ ਮੈਗਨੀਸ਼ੀਅਮ ਕੈਂਸਰ ਰੋਧਕ ਗੁਣਾਂ ਦੀ ਪਛਾਣ ਰੱਖਦਾ ਹੈ। ਤਿਲ ‘ਚ ਕੈਂਸਰ ਰੋਧਕ ਯੌਗਿਕ ਫਾਇਟੇਟ ਵੀ ਪਾਇਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਹ ਸਰੀਰ ‘ਚ ਟਿਊਮਰ ਦੇ ਖ਼ਤਰੇ ਨੂੰ ਘੱਟ ਕਰਕੇ ਕੈਂਸਰ ਤੋਂ ਬਚਾਉਂਦਾ ਹੈ।

Facebook Comments

Trending

Copyright © 2020 Ludhiana Live Media - All Rights Reserved.