ਅਪਰਾਧ

ਖੰਨਾ ਪੁਲਿਸ ਨੇ 4 ਕੁਇੰਟਲ ਭੁੱਕੀ ਤੇ 500 ਗ੍ਰਾਮ ਅਫੀਮ ਬਰਾਮਦ, ਔਰਤ ਸਣੇ 4 ਮੁਲਜ਼ਮ ਗ੍ਰਿਫ਼ਤਾਰ

Published

on

ਖੰਨਾ ਪੁਲੀਸ ਨੇ ਵੱਖ ਵੱਖ ਮੁਕੱਦਮਿਆਂ ਵਿਚ ਇਕ ਔਰਤ ਸਮੇਤ 4 ਦੋਸ਼ੀਆਂ ਨੂੰ 3 ਕੁਇੰਟਲ 98 ਕਿੱਲੋ ਭੁੱਕੀ ਚੂਰਾ ਪੋਸਤ ਅਤੇ 500 ਗ੍ਰਾਮ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਇਹ ਦਾਅਵਾ ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸਐੱਸਪੀ ਅਮਨੀਤ ਕੌਂਡਲ ਨੇ ਕੀਤਾ। ਉਹਨਾਂ ਦੱਸਿਆ ਕਿ ਪੁਲਿਸ ਪਾਰਟੀ ਨੇ ਜਗੇੜਾ ਮੇਨ ਰੋਡ ‘ਤੇ ਨਾਕਾਬੰਦੀ ਦੌਰਾਨ ਮਲੇਰਕੋਟਲਾ ਸਾਈਡ ਤੋਂ ਕੁੱਪਕਲਾਂ ਵੱਲ ਜਾਂਦੀ ਵਰਨਾ ਕਾਰ ਨੰਬਰ-ਪੀਬੀ23ਵਾਈ-0440 ਨੂੰ ਸ਼ੱਕ ‘ਤੇ ਆਧਾਰ ‘ਤੇ ਰੋਕ ਕੇ ਜਾਂਚ ਕੀਤੀ ਤਾਂ ਉਸ ਵਿਚੋਂ 1 ਕੁਇੰਟਲ 50 ਕਿਲੋ ਭੁੱਕੀ ਬਰਾਮਦ ਹੋਈ।

ਇਸੇ ਤਰ੍ਹਾਂ ਥਾਣਾ ਸਦਰ ਦੀ ਪੁਲਿਸ ਨੇ ਦਹੇੜੂ ਪੁਲ ਹੇਠਾਂ ਚੈਕਿੰਗ ਦੌਰਾਨ ਖੰਨਾ ਤੋਂ ਲੁਧਿਆਣਾ ਵੱਲ ਜਾਂਦੇ ਟਰੱਕ ਨੰਬਰ-ਪੀਬੀ13ਜੈਡ-9130 ਨੂੰ ਰੋਕ ਕੇ ਚੈਕ ਕੀਤਾ ਤਾਂ ਉਸ ਵਿਚੋਂ 2 ਕੁਇੰਟਲ 48 ਕਿਲੋ ਭੁੱਕੀ ਅਤੇ 500 ਗ੍ਰਾਮ ਅਫੀਮ ਬਰਾਮਦ ਹੋਈ। ਪੁਲਿਸ ਨੇ ਸੁਖਵਿੰਦਰ ਸਿੰਘ ਉਰਫ ਲਾਡੀ ਵਾਸੀ ਸਹੋਲੀ (ਪਟਿਆਲਾ) ਅਤੇ ਗੁਰਪ੍ਰੀਤ ਸਿੰਘ ਉਰਫ਼ ਸੋਢੀ ਵਾਸੀ ਨੰਗਰ ਡੈਮ (ਰੋਪੜ) ਨੂੰ ਗ੍ਰਿਫ਼ਤਾਰ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ।

Facebook Comments

Trending

Copyright © 2020 Ludhiana Live Media - All Rights Reserved.