ਖੇਡਾਂ

ਪੰਜਾਬ ਯੂਨੀਵਰਸਿਟੀ ਚੈਪੀਅਨਸ਼ਿਪ ਵਿਚ ਖ਼ਾਲਸਾ ਕਾਲਜ ਦੀ ਸਾਫ਼ਟਬਾਲ ਟੀਮ ਦੂਸਰੀ ਵਾਰ ਰਹੀ ਜੇਤੂ

Published

on

ਲੁਧਿਆਣਾ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਅੰਤਰ ਕਾਲਜ ਸਾਫਟਬਾਲ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿਚ ਖ਼ਾਲਸਾ ਕਾਲਜ ਲੜਕੀਆਂ ਸਿਵਲ ਲਾਇਨਜ਼ ਲੁਧਿਆਣਾ ਦੀ ਟੀਮ ਨੇ ਹਿੱਸਾ ਲਿਆ ਅਤੇ ਲਗਾਤਾਰ ਦੂਸਰੀ ਵਾਰ ਚੈਪੀਅਨਸ਼ਿਪ ਵਿਚ ਜਿੱਤ ਪ੍ਰਾਪਤ ਕੀਤੀ। ਅੰਤਰ ਕਾਲਜ ਮੁਕਾਬਲੇ ਵਿਚ ਵੱਖ-ਵੱਖ ਟੀਮਾਂ ਨੇ ਹਿੱਸਾ ਲਿਆ। ਖ਼ਾਲਸਾ ਕਾਲਜ ਲੜਕੀਆਂ ਦੇ ਪਿ੍ੰਸੀਪਲ ਡਾ.ਮੁਕਤੀ ਗਿੱਲ ਨੇ ਟੂਰਨਾਮੈਂਟ ਦਾ ਉਦਘਾਟਨ ਕੀਤਾ।

ਟੂਰਨਾਮੈਂਟ ਦੇ ਪਹਿਲੇ ਦਿਨ ਖ਼ਾਲਸਾ ਕਾਲਜ ਲੜਕੀਆਂ, ਜੀ.ਐਨ.ਖ਼ਾਲਸਾ ਕਾਲਜ ਅਤੇ ਰਾਮਗੜ੍ਹੀਆ ਕੰਨਿਆ ਕਾਲਜ ਦੀਆਂ ਟੀਮਾਂ ਨੇ ਨਾਕ ਆਊਟ ਗੇੜ ਪਾਸ ਕੀਤਾ। ਲੀਗ ਦੇ ਪਹਿਲੇ ਮੈਚ ਵਿਚ ਖ਼ਾਲਸਾ ਕਾਲਜ ਲੜਕੀਆਂ ਨੇ ਜੀ.ਐਨ.ਖ਼ਾਲਸਾ ਕਾਲਜ ਨੂੰ ਕਰਾਰੀ ਹਾਰ ਦਿੱਤੀ। ਲੀਗ ਦੇ ਦੂਸਰੇ ਮੈਚ ਵਿਚ ਜੀ.ਐਨ. ਖ਼ਾਲਸਾ ਕਾਲਜ ਨੇ ਰਾਮਗੜ੍ਹੀਆ ਕਾਲਜ ਨੂੰ ਹਰਾਇਆ। ਲੀਗ ਦੇ ਦੂਸਰੇ ਦਿਨ ਤੀਸਰੇ ਮੈਚ ਵਿਚ ਖ਼ਾਲਸਾ ਕਾਲਜ ਨੇ ਰਾਮਗੜ੍ਹੀਆ ਕਾਲਜ ਨੂੰ ਹਰਾਇਆ। ਖ਼ਾਲਸਾ ਕਾਲਜ ਲੜਕੀਆਂ ਇਸ ਟੂਰਨਾਮੈਂਟ ਵਿਚ ਜੇਤੂ ਰਹੀ।

ਰਨਰਅੱਪ ਗੁਰੂ ਨਾਨਕ ਖ਼ਾਲਸਾ ਕਾਲਜ ਅਤੇ ਤੀਸਰਾ ਸਥਾਨ ਰਾਮਗੜ੍ਹੀਆ ਕਾਲਜ ਲੜਕੀਆਂ ਨੇ ਪ੍ਰਾਪਤ ਕੀਤਾ। ਖਾਲਸਾ ਕਾਲਜ ਲੜਕੀਆਂ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਮਿਸਿਜ਼ ਕੁਸ਼ਲ ਢਿੱਲੋਂ ਨੇ ਮੁੱਖ ਮਹਿਮਾਨ ਵਜੋਂ ਸਮੂਹਲੀਅਤ ਕੀਤੀ। ਪਿ੍ੰਸੀਪਲ ਡਾ.ਮਕਤੀ ਗਿੱਲ ਨੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ.ਸੁਖਪਾਲ ਕੌਰ ਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕੋਚ ਰਮੇਸ਼ ਤੇ ਅੰਮਿ੍ਤ ਨੂੰ ਵੀ ਵਧਾਈ ਦਿੱਤੀ।

Facebook Comments

Trending

Copyright © 2020 Ludhiana Live Media - All Rights Reserved.