ਪੰਜਾਬੀ

ਕੇਜਰੀਵਾਲ ਨੇ MP ਅਰੋੜਾ ਦੀ ਕੌਫੀ ਟੇਬਲ ਬੁੱਕ “ਪੰਜਾਬ ਵਾਇਸ ਇਨ ਪਾਰਲੀਮੈਂਟ” ਕੀਤੀ ਲਾਂਚ

Published

on

ਲੁਧਿਆਣਾ : ਆਪ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੰਸਦ ਮੈਂਬਰ ਰਾਘਵ ਚੱਢਾ ਦੀ ਮੌਜੂਦਗੀ ਵਿੱਚ ” ਪੰਜਾਬ ਵਾਇਸ ਇਨ ਦ ਪਾਰਲੀਮੈਂਟ” ਸਿਰਲੇਖ ਵਾਲੀ ਇੱਕ ਕੌਫੀ ਟੇਬਲ ਬੁੱਕ ਨੂੰ ਲਾਂਚ ਕੀਤਾ। ਇਹ ਕਿਤਾਬ ‘ਆਪ’ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਦੇ ਰਾਜ ਸਭਾ ਵਿੱਚ ਪਹਿਲੇ ਸਾਲ (2022-23) ਬਾਰੇ ਹੈ। ਕਿਤਾਬ ਨੂੰ ਰਿਲੀਜ਼ ਕਰਦੇ ਹੋਏ, ਕੇਜਰੀਵਾਲ ਨੇ ਰਾਜ ਸਭਾ ਅਤੇ ਇਸ ਤੋਂ ਬਾਹਰ ਜਨਹਿਤ ਦੇ ਮੁੱਦਿਆਂ ਨੂੰ ਉਜਾਗਰ ਕਰਨ ਲਈ ਅਰੋੜਾ ਦੇ ਕੰਮ ਅਤੇ ਯਤਨਾਂ ਦੀ ਸ਼ਲਾਘਾ ਕੀਤੀ।

ਦਿੱਲੀ ਦੇ ਮੁੱਖ ਮੰਤਰੀ ਨੇ ਅਰੋੜਾ ਨੂੰ ਅਤੀਤ ਦੀ ਤਰ੍ਹਾਂ ਭਵਿੱਖ ਵਿੱਚ ਵੀ ਚੰਗੇ ਕੰਮ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅਰੋੜਾ ਦੇ ਯਤਨਾਂ ਸਦਕਾ ਲੁਧਿਆਣਾ ਦੇ ਲੋਕਾਂ ਦੇ ਕਈ ਮਸਲੇ ਹੱਲ ਹੋ ਚੁੱਕੇ ਹਨ ਅਤੇ ਉਮੀਦ ਹੈ ਕਿ ਇਹ ਯਤਨ ਅੱਗੇ ਵੀ ਜਾਰੀ ਰਹਿਣਗੇ ਅਤੇ ਅਰੋੜਾ ਅਤੇ ‘ਆਪ’ ਦੋਵਾਂ ਦੇ ਯਤਨਾਂ ਨਾਲ ਲੁਧਿਆਣਾ ਦੇਸ਼ ਭਰ ‘ਚ ਸ਼ਾਈਨਿੰਗ ਸਿਟੀ ਬਣ ਜਾਵੇਗਾ | ਇਸ ਮੌਕੇ ਅਰੋੜਾ ਨੇ ਕਿਹਾ ਕਿ ਕੌਫੀ ਟੇਬਲ ਬੁੱਕ ‘ਚ ਸਾਰੀਆਂ ਪਹਿਲਕਦਮੀਆਂ ਦਾ ਵਿਜ਼ੂਅਲ ਅਤੇ ਟੈਕਸਟ ਡਿਸਪਲੇਅ ਹੈ, ਜਦਕਿ ਸਾਲਾਨਾ ਰਿਪੋਰਟ 2022-23 ਸੰਸਦੀ ਗਤੀਵਿਧੀਆਂ ਦਾ ਦਸਤਾਵੇਜ਼ੀਕਰਨ ਕਰਦੀ ਹੈ।

Facebook Comments

Trending

Copyright © 2020 Ludhiana Live Media - All Rights Reserved.