ਪੰਜਾਬੀ
ਪਤੀ ਵਿੱਕੀ ਦਾ ਹੱਥ ਫੜ ਕੇ ਦੀਵਾਲੀ ਪਾਰਟੀ ‘ਚ ਪਹੁੰਚੀ ਕੈਟਰੀਨਾ, ਰਵਾਇਤੀ ਲੁੱਕ ’ਚ ਖੂਬ ਜੱਚ ਰਿਹਾ ਜੋੜਾ
Published
3 years agoon

ਬੀ-ਟਾਊਨ ’ਚ ਇਨ੍ਹੀਂ ਦਿਨੀਂ ਦੀਵਾਲੀ ਪਾਰਟੀ ਚੱਲ ਰਹੀ ਹੈ। ਆਯੁਸ਼ਮਾਨ ਖੁਰਾਨਾ, ਕ੍ਰਿਤੀ ਸੈਨਨ, ਰਮੇਸ਼ ਤੋਰਾਨੀ ਤੋਂ ਬਾਅਦ, ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਵੀਰਵਾਰ ਨੂੰ ਆਪਣੇ ਘਰ ਦੀਵਾਲੀ ਪਾਰਟੀ ਦਾ ਆਯੋਜਨ ਕੀਤਾ। ਇਸ ਪਾਰਟੀ ’ਚ ਮਾਧੁਰੀ ਦੀਕਸ਼ਿਤ, ਮਲਾਇਕਾ ਅਰੋੜਾ, ਕਰਿਸ਼ਮਾ ਕਪੂਰ ਤੋਂ ਲੈ ਕੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਮਨੀਸ਼ ਮਲਹੋਤਰਾ ਦੀ ਪਾਰਟੀ ’ਚ ਬਾਲੀਵੁੱਡ ਦੀ ਮਸ਼ਹੂਰ ਜੋੜੀ ਕੈਟਰੀਨਾ ਕੈਫ਼-ਵਿੱਕੀ ਕੌਸ਼ਲ ਵੀ ਪਹੁੰਚੇ।
ਵਿੱਕੀ ਅਤੇ ਕੈਟਰੀਨਾ ਨੇ ਹੱਥ ਫੜ ਕੇ ਪਾਰਟੀ ‘ਚ ਕੀਤੀ ਸ਼ਾਨਦਾਰ ਐਂਟਰੀ ਕੀਤੀ। ਪਾਰਟੀ ‘ਚ ਦੋਵਾਂ ਦਾ ਰਵਾਇਤੀ ਲੁੱਕ ਦੇਖਣ ਨੂੰ ਮਿਲਿਆ। ਲੁੱਕ ਦੀ ਗੱਲ ਕਰੀਏ ਤਾਂ ਕੈਟਰੀਨਾ ਗ੍ਰੀਨ ਕਲਰ ਦੀ ਸਾੜ੍ਹੀ ’ਚ ਕਾਫ਼ੀ ਖੂਬਸੂਰਤ ਲੱਗ ਰਹੀ ਸੀ।
ਇਸ ਨਾਲ ਅਦਾਕਾਰਾ ਨੇ ਮਿਨਿਮਲ ਮੇਕਅੱਪ, ਮੱਥੇ ’ਤੇ ਬਿੰਦੀ, ਨਿਊਡ ਲਿਪਸਟਿਕ ਨਾਲ ਆਪਣੀ ਲੁੱਕ ਨੂੰ ਪਰਫੈਕਟ ਬਣਾਇਆ। ਕੈਟਰੀਨਾ ਨੇ ਹੈਵੀ ਈਅਰਰਿੰਗਸ ਨਾਲ ਲੁੱਕ ਨੂੰ ਪੂਰਾ ਕੀਤਾ। ਇਸ ਦੇ ਨਾਲ ਹੀ ਵਿੱਕੀ ਕਾਲੇ ਕੁੜਤੇ-ਪਜਾਮੇ ’ਚ ਕਾਫ਼ੀ ਵਧੀਆ ਲੱਗ ਰਹੇ ਸੀ।
ਵਿੱਕੀ ਅਤੇ ਕੈਟਰੀਨਾ ਨੇ ਮਨੀਸ਼ ਮਲਹੋਤਰਾ ਦੀ ਦੀਵਾਲੀ ਪਾਰਟੀ ’ਚ ਭਾਰਤੀ ਲੁੱਕ ਨਾਲ ਚਾਰ-ਚੰਨ ਲਗਾਏ। ਜੋੜੇ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਕਾਫ਼ੀ ਪਸੰਦ ਕਰ ਰਹੇ ਹਨ।
ਇਸ ਤੋਂ ਪਹਿਲਾਂ ਕੈਟਰੀਨਾ ਕੈਫ਼ ਨੇ ਲਾਲ ਸਾੜ੍ਹੀ ’ਚ ਪਤੀ ਵਿੱਕੀ ਨਾਲ ਨਿਰਮਾਤਾ ਰਮੇਸ਼ ਤੋਰਾਨੀ ਦੀ ਦੀਵਾਲੀ ਪਾਰਟੀ ’ਚ ਸ਼ਿਰਕਤ ਕੀਤੀ ਸੀ। ਉਸ ਦੀਆਂ ਇਹ ਤਸਵੀਰਾਂ ਵੀ ਕਾਫ਼ੀ ਵਾਇਰਲ ਹੋਈਆਂ ਸਨ।
ਕੰਮ ਦੀ ਗੱਲ ਕਰੀਏ ਤਾਂ ਕੈਟਰੀਨਾ ਇਨ੍ਹੀਂ ਦਿਨੀਂ ਫਿਲਮ ‘ਫੋਨ ਭੂਤ’ ਦੇ ਪ੍ਰਮੋਸ਼ਨ ‘ਚ ਰੁੱਝੀ ਹੋਈ ਹੈ। ਫਿਲਮ ‘ਚ ਉਸ ਦੇ ਨਾਲ ਸਿਧਾਂਤ ਚਤੁਰਵੇਦੀ ਅਤੇ ਈਸ਼ਾਨ ਖੱਟਰ ਹਨ। ਫੋਨ ਭੂਤ 4 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ।
ਅਦਾਕਾਰਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ‘ਟਾਈਗਰ 3’ ’ਚ ਸਲਮਾਨ ਖ਼ਾਨ ਨਾਲ ਨਜ਼ਰ ਆਵੇਗੀ। ਵਿੱਕੀ ਕੌਸ਼ਲ ਇਨ੍ਹੀਂ ਦਿਨੀਂ ਮੇਘਨਾ ਗੁਲਜ਼ਾਰ ਦੀ ਫ਼ਿਲਮ ਸੈਮ ਬਹਾਦਰ ਦੀ ਸ਼ੂਟਿੰਗ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਸਾਰਾ ਅਲੀ ਖ਼ਾਨ ਨਾਲ ਅਨਟਾਈਟਲ ਫ਼ਿਲਮ ’ਚ ਨਜ਼ਰ ਆਉਣਗੇ।
You may like
-
ਜਦੋਂ ਵਿੱਕੀ ਕੌਸ਼ਲ ਨੇ ਮਜ਼ਾਕ ‘ਚ ਕੈਟਰੀਨਾ ਨੂੰ ਕੀਤਾ ਸੀ ਵਿਆਹ ਲਈ ਪ੍ਰਪੋਜ਼
-
ਰਵਾਇਤੀ ਲੁੱਕ ਨੂੰ ਵੀ ਜਾਹਨਵੀ ਨੇ ਦਿੱਤੀ ਮਾਤ, ਤਸਵੀਰਾਂ ’ਚ ਨਜ਼ਰ ਆਇਆ ਗਲੈਮਰਸ ਅੰਦਾਜ਼
-
ਕਪਿਲ ਸ਼ਰਮਾ ਤੇ ਗਿੰਨੀ ਦੀਆਂ ਇਹ ਤਸਵੀਰਾਂ ਬਣੀਆਂ ਖਿੱਚ ਦਾ ਕੇਂਦਰ, ਲੋਕਾਂ ਨੇ ਕੀਤੀ ਰੱਜ ਕੇ ਤਾਰੀਫ਼
-
ਆਪਣੇ ਬੁਰੇ ਦੌਰ ਨੂੰ ਯਾਦ ਕਰ ਭਾਵੁਕ ਹੋਈ ਕੈਟਰੀਨਾ ਕੈਫ, ਕਿਹਾ- ਮੈਨੂੰ ਲੱਗਿਆ ਹੁਣ ਮੇਰੀ ਜ਼ਿੰਦਗੀ ਹੋ ਗਈ ਹੈ ਖ਼ਤਮ
-
ਕ੍ਰਿਤੀ ਸੈਨਨ ਨੇ ਰਵਾਇਤੀ ਲੁੱਕ ’ਚ ਦਿਖਾਇਆ ਗਲੈਮਰਸ ਅੰਦਾਜ਼, ਤਸਵੀਰਾਂ ’ਚ ਬਿਖ਼ੇਰੇ ਹੁਸਨ ਦੇ ਜਲਵੇ
-
ਮਨੀਸ਼ ਮਲਹੋਤਰਾ ਦੀ ਦੀਵਾਲੀ ਪਾਰਟੀ ’ਚ ਨਜ਼ਰ ਆਏ ਫ਼ਿਲਮੀ ਸਿਤਾਰੇ, ਕੈਟਰੀਨਾ-ਐਸ਼ਵਰਿਆ ਨੇ ਲਗਾਏ ਚਾਰ-ਚੰਨ