Connect with us

ਪੰਜਾਬੀ

ਮਨੀਸ਼ ਮਲਹੋਤਰਾ ਦੀ ਦੀਵਾਲੀ ਪਾਰਟੀ ’ਚ ਨਜ਼ਰ ਆਏ ਫ਼ਿਲਮੀ ਸਿਤਾਰੇ, ਕੈਟਰੀਨਾ-ਐਸ਼ਵਰਿਆ ਨੇ ਲਗਾਏ ਚਾਰ-ਚੰਨ

Published

on

Film stars, Katrina-Aishwarya who appeared at Manish Malhotra's Diwali party

ਇਸ ਸਾਲ ਦੀਵਾਲੀ 24 ਅਕਤੂਬਰ ਯਾਨੀ ਸੋਮਵਾਰ ਨੂੰ ਮਨਾਈ ਜਾਵੇਗੀ। ਅਜਿਹੇ ’ਚ ਹਰ ਕੋਈ ਇਸ ਤਿਉਹਾਰ ਮਨਾਉਣ ਲਈ ਉਤਸ਼ਾਹਿਤ ਹੈ। ਫ਼ਿਲਮੀ ਗਲਿਆਰਿਆਂ ’ਚ ਵੀ ਦੀਵਾਲੀ ਪਾਰਟੀ ਸ਼ੁਰੂ ਹੋ ਗਈ ਹੈ। ਬੀਤੀ ਰਾਤ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਆਪਣੇ ਘਰ ‘ਤੇ ਦੀਵਾਲੀ ਦਾ ਸ਼ਾਨਦਾਰ ਆਯੋਜਨ ਕੀਤਾ ਸੀ। ਜਿਸ ‘ਚ ਫ਼ਿਲਮੀ ਸਿਤਾਰੇ ਦੀਵਾਲੀ ਪਾਰਟੀ ’ਚ ਸ਼ਾਮਲ ਹੋਏ। ਐਸ਼ਵਰਿਆ ਰਾਏ ਤੋਂ ਲੈ ਕੇ ਕੈਟਰੀਨਾ ਕੈਫ਼ ਨੇ ਇਸ ਪਾਰਟੀ ’ਚ ਚਾਰ-ਚੰਨ ਲਗਾਏ।

Film stars, Katrina-Aishwarya who appeared at Manish Malhotra's Diwali party

ਇਸ ਦੌਰਾਨ ਪਾਰਟੀ ’ਚ ਐਸ਼ਵਰਿਆ ਰਾਏ ਅਤੇ ਅਭਸ਼ੇਕ ਬੱਚਨ ਇਕੱਠੇ ਨਜ਼ਰ ਆਏ। ਜੋੜੇ ਨੇ ਕੈਮਰੇ ਸਾਹਮਣੇ ਜ਼ਬਰਦਸਤ ਪੋਜ਼ ਦਿੱਤੇ। ਇਸ ਦੌਰਾਨ ਐਸ਼ਵਰਿਆ ਗੁਲਾਬੀ ਸ਼ਰਾਰਾ ਸੂਟ ‘ਚ ਖੂਬਸੂਰਤ ਲੱਗ ਰਹੀ ਹੈ। ਦੂਜੇ ਪਾਸੇ ਅਭਿਸ਼ੇਕ ਲਾਲ ਕੁੜਤੇ-ਪਜਾਮਾ ’ਚ ਨਜ਼ਰ ਆਏ।

ਮਨੀਸ਼ ਮਲਹੋਤਰਾ ਦੀ ਪਾਰਟੀ ’ਚ ਬਾਲੀਵੁੱਡ ਦੀ ਮਸ਼ਹੂਰ ਜੋੜੀ ਕੈਟਰੀਨਾ ਕੈਫ਼-ਵਿੱਕੀ ਕੌਸ਼ਲ ਵੀ ਪਹੁੰਚੇ। ਵਿੱਕੀ ਅਤੇ ਕੈਟਰੀਨਾ ਨੇ ਹੱਥ ਫੜ ਕੇ ਪਾਰਟੀ ‘ਚ ਕੀਤੀ ਸ਼ਾਨਦਾਰ ਐਂਟਰੀ ਕੀਤੀ। ਪਾਰਟੀ ‘ਚ ਦੋਵਾਂ ਦੀ ਰਵਾਇਤੀ ਲੁੱਕ ਦੇਖਣ ਨੂੰ ਮਿਲੀ।

ਸਾਰਾ ਅਲੀ ਖ਼ਾਨ ਵੀ ਪਾਰਟੀ ’ਚ ਸੁਰਖੀਆਂ ਬਟੋਰਦੀ ਨਜ਼ਰ ਆਈ। ਅਦਾਕਾਰਾ ਨੇ ਗੋਲਡਨ ਕਲਰ ਦਾ ਲਹਿੰਗਾ ਪਾਇਆ ਹੈ। ਸਾਰਾ ਨੇ ਮਿਨੀਮਲ ਮੇਕਅੱਪ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ।

ਇਸ ਦੌਰਾਨ ਮਲਾਈਕਾ ਅਰੋੜਾ ਗਲੈਮਰਸ ਅੰਦਾਜ਼ ’ਚ ਪੋਜ਼ ਦਿੰਦੀ ਨਜ਼ਰ ਆਈ। ਅਦਾਕਾਰਾ ਬਲੈਕ ਸਾੜ੍ਹੀ ’ਚ ਬੇਹੱਦ ਹੌਟ ਲੱਗ ਰਹੀ ਹੈ।

ਪਤੀ ਡਾਕਟਰ ਸ੍ਰੀ ਰਾਮ ਨਾਲ ਮਾਧੁਰੀ ਨੇ ਪਾਰਟੀ ’ਚ ਬਿਖ਼ੇਰੇ ਜਲਵੇ। ਜੋੜਾ ਰਵਾਇਤੀ ਲੁੱਕ ’ਚ ਪ੍ਰਸ਼ੰਸਕਾਂ ਦਾ ਦਿਲ ਜਿੱਤਦਾ ਨਜ਼ਰ ਆਇਆ।

ਸਿਧਾਰਥ ਮਲਹੋਤਰਾ, ਕਿਆਰਾ ਅਡਵਾਨੀ, ਜਾਹਨਵੀ ਕਪੂਰ ਅਤੇ ਖੁਸ਼ੀ ਕਪੂਰ ਵੀ ਇਸ ਪਾਰਟੀ ਦਾ ਹਿੱਸਾ ਬਣੇ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।

ਕਿਆਰਾ ਅਡਵਾਨੀ ਗੋਲਡਨ ਸਾੜ੍ਹੀ ’ਚ ਮਹਿਫ਼ਲ ਲੁੱਟਦੀ ਨਜ਼ਰ ਆਈ। ਅਦਾਕਾਰਾ ਬੇਹੱਦ ਗਲੈਮਰਸ ਲੱਗ ਰਹੀ ਸੀ।

ਇਸ ਦੇ ਨਾਲ ਹੀ ਇਸ ਪਾਰਟੀ ’ਚ ਜਾਹਨਵੀ ਕਪੂਰ ਅਤੇ ਖੁਸ਼ੀ ਕਪੂਰ ਨੇ ਵੀ ਕਾਫ਼ੀ ਸਟਾਈਲਿਸ਼ ਅੰਦਾਜ਼ ’ਚ ਐਂਟਰੀ ਕੀਤੀ। ਦੋਵੇਂ ਭੈਣਾਂ ਰਵਾਇਤੀ ਪਹਿਰਾਵੇ ’ਚ ਬੇਹੱਦ ਖੂਬਸੂਰਤ ਲੱਗ ਰਹੀਆਂ ਸਨ। ਲੁੱਕ ਦੀ ਗੱਲ ਕਰੀਏ ਤਾਂ ਜਾਹਨਵੀ ਕਪੂਰ ਹਰਾ ਲਹਿੰਗਾ ਅਤੇ ਖੁਸ਼ੀ ਕਪੂਰ ਨੇ ਸਾੜ੍ਹੀ ਪਾਈ ਹੋਈ ਸੀ। ਦੋਵੇਂ ਭੈਣਾਂ ਨੇ ਪਾਰਟੀ ’ਚ ਚਾਰ-ਚੰਨ ਲਗਾਏ।

 

 

Facebook Comments

Trending