ਪੰਜਾਬੀ

ਜੇਐਲ ਓਸਵਾਲ ਅਤੇ MP ਅਰੋੜਾ ਨੇ ਮਲਟੀਪਰਪਜ਼ ਹਾਲ ਦਾ ਕੀਤਾ ਉਦਘਾਟਨ

Published

on

ਲੁਧਿਆਣਾ : ਸੰਸਦ ਮੈਂਬਰ ਸੰਜੀਵ ਅਰੋੜਾ ਨੇ ਨੌਜਵਾਨ ਪੀੜ੍ਹੀ ਨੂੰ ਕਿਹਾ ਹੈ ਕਿ ਉਹ ਆਪਣੇ ਮਾਤਾ-ਪਿਤਾ ਨੂੰ ਬਣਦਾ ਸਤਿਕਾਰ ਦੇਣ, ਜੋ ਕਿਸੇ ‘ਰੱਬ’ ਤੋਂ ਘੱਟ ਨਹੀਂ ਹਨ। ਉਹ ਐਤਵਾਰ ਨੂੰ ਇੱਥੇ ਮਾਡਲ ਟਾਊਨ ਐਕਸਟੈਂਸ਼ਨ (ਬਲਾਕ-ਡੀ) ਦੇ ਡੇਅ ਕੇਅਰ ਸੈਂਟਰ ਦੇ ਅਹਾਤੇ ਵਿੱਚ ਨਵੇਂ ਬਣੇ ਮਲਟੀਪਰਪਜ਼ ਹਾਲ ਦਾ ਉਦਘਾਟਨ ਕਰਨ ਉਪਰੰਤ ਸੀਨੀਅਰ ਸਿਟੀਜ਼ਨਜ਼ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਨਾਹਰ ਗਰੁੱਪ ਆਫ਼ ਕੰਪਨੀਜ਼ ਦੇ ਸੀਐਮਡੀ ਜਵਾਹਰ ਲਾਲ ਓਸਵਾਲ ਦੇ ਨਾਲ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।

ਇਸ ਮੌਕੇ ਜੇ.ਐਲ.ਓਸਵਾਲ ਅਤੇ ਅਰੋੜਾ ਨੇ ਕੈਂਪਸ ਦੇ ਸਾਰੇ ਪੈਂਡਿੰਗ ਕੰਮਾਂ ਨੂੰ ਪੂਰਾ ਕਰਨ ਲਈ 21 ਲੱਖ ਰੁਪਏ ਦੀ ਸਮੂਹਿਕ ਗ੍ਰਾਂਟ ਦੇਣ ਦਾ ਐਲਾਨ ਕੀਤਾ। ਜਵਾਹਰ ਲਾਲ ਓਸਵਾਲ ਨੇ ਆਪਣੇ ਸੰਬੋਧਨ ਵਿੱਚ ਸੀਨੀਅਰ ਸਿਟੀਜ਼ਨਾਂ ਨੂੰ ਜ਼ਿਕਰਯੋਗ ਸੇਵਾਵਾਂ ਪ੍ਰਦਾਨ ਕਰਨ ਲਈ ਕੌਂਸਲ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਮੋਹਨਦਾਈ ਓਸਵਾਲ ਕੈਂਸਰ ਹਸਪਤਾਲ ਵਿਖੇ ਕੈਂਸਰ ਤੋਂ ਪੀੜਤ ਸੀਨੀਅਰ ਸਿਟੀਜ਼ਨ ਦੇ ਟੈਸਟਾਂ ਵਿੱਚ 20 ਫੀਸਦੀ ਤੱਕ ਦੀ ਛੋਟ ਦਾ ਵੀ ਐਲਾਨ ਕੀਤਾ। ਇਸ ਮੌਕੇ ਪ੍ਰਬੰਧਕਾਂ ਨੇ ਕਿਹਾ ਕਿ ਬਹੁ-ਮੰਤਵੀ ਹਾਲ ਦੀ ਉਸਾਰੀ ਮੁਕੰਮਲ ਹੋ ਚੁੱਕੀ ਹੈ ਪਰ ਹੋਰ ਬੁਨਿਆਦੀ ਸਹੂਲਤਾਂ ਜਿਵੇਂ ਕਿ ਬੈਠਣ ਦਾ ਪ੍ਰਬੰਧ, ਏ.ਸੀ., ਛੱਤ ਵਾਲੇ ਪੱਖੇ, ਰਸੋਈ ਆਦਿ ਦਾ ਪ੍ਰਬੰਧ ਹੋਣਾ ਬਾਕੀ ਹੈ।

Facebook Comments

Trending

Copyright © 2020 Ludhiana Live Media - All Rights Reserved.