Connect with us

ਪੰਜਾਬੀ

ਜਸਦੀਪ ਕੌਰ ਯਾਦੂ ਨੇ ਸ਼ਿਵ ਮੰਦਰ ਪਹੁੰਚ ਕੇ ਭਗਵਾਨ ਸ਼ਿਵ ਤੋਂ ਲਿਆ ਅਸ਼ੀਰਵਾਦ

Published

on

Jasdeep Kaur Yadu reached Shiv Mandir and received blessings from Lord Shiva

ਖੰਨਾ : ਮੁਕਤੇਸ਼ਵਰ ਧਾਮ ਪ੍ਰਾਚੀਨ ਸ਼ਿਵ ਮੰਦਰ ਚੈਹਿਲਾਂ ਵਿਖੇ ਸ਼ੋ੍ਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਮੋਰਚਾ ਦੀ ਹਲਕਾ ਖੰਨਾ ਤੋਂ ਉਮੀਦਵਾਰ ਜਸਦੀਪ ਕੌਰ ਯਾਦੂ ਤੇ ਯਾਦਵਿੰਦਰ ਸਿੰਘ ਯਾਦੂ ਵਰਕਿੰਗ ਕਮੇਟੀ ਮੈਂਬਰ ਸ਼ੋ੍ਮਣੀ ਅਕਾਲੀ ਦਲ ਨੇ ਸ਼ਿਵ ਮੰਦਰ ਪਹੁੰਚ ਕੇ ਭਗਵਾਨ ਸ਼ਿਵ ਤੋਂ ਅਸ਼ੀਰਵਾਦ ਲਿਆ ਤੇ ਹਲਕਾ ਖੰਨਾ ਤੋਂ ਸ਼ੋ੍ਮਣੀ ਅਕਾਲੀ ਦਲ ਵੱਲੋਂ ਟਿਕਟ ਮਿਲਣ ‘ਤੇ ਸ਼ੁਕਰਾਨਾ ਕੀਤਾ।

ਯਾਦੂ ਤੇ ਉਨ੍ਹਾਂ ਦੀ ਪਤਨੀ ਵੱਲੋਂ ਮੰਦਰ ‘ਚ ਪੂਜਾ ਅਰਚਨਾ ਕੀਤੀ ਗਈ ਤੇ ਕਾਮਯਾਬੀ ਲਈ ਪ੍ਰਾਰਥਨਾ ਕੀਤੀ। ਮੰਦਰ ਪ੍ਰਬੰਧਕ ਕਮੇਟੀ ਵੱਲੋਂ ਜਸਦੀਪ ਕੌਰ ਯਾਦੂ ਤੇ ਯਾਦਵਿੰਦਰ ਸਿੰਘ ਯਾਦੂ ਦਾ ਸਨਮਾਨ ਕੀਤਾ ਗਿਆ।

ਇਸ ਸਮੇਂ ਚੰਦਰ ਮੋਹਨ ਚੈਹਿਲਾਂ, ਰਾਧੇ ਸ਼ਰਮਾ, ਨਿਸ਼ੂ, ਆਸ਼ੂ ਸ਼ਰਮਾ, ਰਵਿੰਦਰ ਕੁਮਾਰ ਖੰਨਾ, ਰਾਕੇਸ਼ ਤਿਵਾੜੀ ਖੰਨਾ, ਲਵਲੀ ਸਿੰਗਲਾ ਖੰਨਾ, ਹਿਤੇਸ਼ ਵਿਜ ਖੰਨਾ, ਮਨਜੋਤ ਸਿੰਘ ਮੋਨੂੰ, ਤੇਜਿੰਦਰ ਸਿੰਘ ਇਕੋਲਾਹਾ, ਜਗਦੀਸ਼ ਸਿੰਘ ਸੇਖੋਂ ਕੋਟਾਂ ਹਾਜ਼ਰ ਸਨ।

Facebook Comments

Trending