Connect with us

ਅਪਰਾਧ

ਜਗਰਾਓਂ ਪੁਲਿਸ ਵੱਲੋਂ ਕਈ ਗੱਡੀਆਂ ‘ਚੋਂ ਭੁੱਕੀ ਬਰਾਮਦ

Published

on

Jagraon police recovered ashes from several vehicles

ਜਗਰਾਉਂ :   ਜ਼ਿਲ੍ਹੇ ਦੇ ਐਸਐਸਪੀ ਰਾਜ ਬਚਨ ਸਿੰਘ ਸੰਧੂ ਅਨੁਸਾਰ ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਪ੍ਰੇਮ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਮੁਖ਼ਬਰ ਦੀ ਸੂਚਨਾ ਤੇ ਵੱਡੀ ਪੁਲਿਸ ਪਾਰਟੀ ਨੇ ਨਾਕਾਬੰਦੀ ਦੌਰਾਨ ਸਾਹਮਣਿਓਂ ਆ ਰਹੀ ਸਕਾਰਪੀਓ ਅਤੇ ਇਨੋਵਾ ਗੱਡੀਆਂ ਦੀ ਤਲਾਸ਼ੀ ਲਈ ਤਾਂ ਇਨ੍ਹਾਂ ਦੋਵਾਂ ਗੱਡੀਆਂ ਵਿੱਚੋਂ ਕਈ ਬੋਰੀਆਂ ਭੁੱਕੀ ਦੀਆਂ ਬਰਾਮਦ ਹੋਈਆਂ।

ਹਰ ਇਕ ਬੋਰੀ ਵਿਚ 20 ਕਿੱਲੋ ਭੁੱਕੀ ਮਿਲੀ l ਜਿਸ ‘ਤੇ ਪੁਲਿਸ ਪਾਰਟੀ ਨੇ ਗੱਡੀਆਂ ਦੇ ਸਵਾਰਾਂ ਬਲਦੇਵ ਸਿੰਘ ਉਰਫ ਭੋਲਾ ਅਤੇ ਉਸ ਦੇ ਭਰਾ ਸੁਖਦੇਵ ਸਿੰਘ ਉਰਫ਼ ਸੇਬੂ ਪੁਤਰਾਨ ਬਗੀਚਾ ਸਿੰਘ ਵਾਸੀ ਕੋਟ ਮੁਹੰਮਦ ਖਾਨ ਨੂੰ ਗ੍ਰਿਫਤਾਰ ਕਰ ਲਿਆl ਦੋਵਾਂ ਦੀ ਪੁੱਛਗਿੱਛ ਤੋਂ ਬਾਅਦ ਨਿਸ਼ਾਨਦੇਹੀ ਤੇ ਦੋ ਹੋਰ ਆਲਟੋ ਕਾਰਾਂ ਜੋ ਭੁੱਕੀ ਦੀਆਂ ਬੋਰੀਆਂ ਨਾਲ ਭਰੀਆਂ ਹੋਈਆਂ ਸਨ, ਬਰਾਮਦ ਕੀਤੀਆਂl

ਇੰਸਪੈਕਟਰ ਪ੍ਰੇਮ ਸਿੰਘ ਨੇ ਦੱਸਿਆ ਕਿ ਇਸ ਪੂਰੇ ਮਾਮਲੇ ਵਿਚ ਚਾਰਾਂ ਗੱਡੀਆਂ ਵਿੱਚੋਂ 20 ਬੋਰੀਆਂ ਭੁੱਕੀ ਦੀ ਬਰਾਮਦ ਹੋਈਆਂ। ਉਨ੍ਹਾਂ ਦੱਸਿਆ ਕਿ ਉਕਤ ਦੋਵੇਂ ਆਪਣੇ ਸਾਥੀਆਂ ਨਾਲ ਮਿਲ ਕੇ ਜਗਰਾਉਂ ਦੇ ਪਿੰਡਾਂ ਵਿਚ ਭੁੱਕੀ ਸਪਲਾਈ ਦਾ ਵੱਡੇ ਪੱਧਰ ‘ਤੇ ਧੰਦਾ ਕਰਦੇ ਸਨ।

Facebook Comments

Trending