ਅਪਰਾਧ
ਜਗਰਾਓਂ ਪੁਲਿਸ ਨੇ ਸੂਬੇ ਭਰ ‘ਚੋਂ ਵਾਹਨ ਚੋਰੀ ਕਰਦੇ ਗੈਂਗ ਨੂੰ ਕੀਤਾ ਗ੍ਰਿਫ਼ਤਾਰ
Published
3 years agoon
ਜਗਰਾਉਂ (ਲੁਧਿਆਣਾ) : ਜਗਰਾਉਂ ਸੀਆਈਏ ਸਟਾਫ ਦੀ ਪੁਲਿਸ ਨੇ ਸੂਬੇ ਭਰ ਦੇ ਸ਼ਹਿਰਾਂ ਵਿੱਚੋਂ ਦੋ ਪਹੀਆ ਤੇ ਚਾਰ ਪਹੀਆ ਛੋਟੇ-ਵੱਡੇ ਵਾਹਨ ਚੋਰੀ ਕਰਨ ਵਾਲੇ ਅੱਠ ਮੈਂਬਰੀ ਗੈਂਗ ਨੂੰ ਵੱਡੀ ਗਿਣਤੀ ‘ਚ ਚੋਰੀ ਕੀਤੇ ਵਾਹਨਾਂ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ।
ਐੱਸਐੱਸਪੀ ਰਾਜਬਚਨ ਸਿੰਘ ਸੰਧੂ ਨੇ ਦੱਸਿਆ ਕਿ ਸਪੈਸ਼ਲ ਬ੍ਰਾਂਚ ਦੇ ਇੰਸਪੈਕਟਰ ਪ੍ਰੇਮ ਸਿੰਘ ਦੀ ਅਗਵਾਈ ਹੇਠ ਸੀਆਈਏ ਸਟਾਫ ਦੀ ਪੁਲਿਸ ਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚੋਂ ਚਾਰ ਪਹੀਆ ਤੇ ਦੋ ਪਹੀਆ ਵਾਹਨ ਚੋਰੀ ਕਰਨ ਵਾਲੇ ਗੈਂਗ ਵੱਲੋਂ ਅੱਜ ਚੋਰੀ ਕੀਤੇ ਵਾਹਨ ਵੇਚਣ ਜਾਣ ਦੀ ਸੂਚਨਾ ਮਿਲੀ। ਇਸ ‘ਤੇ ਪੁਲਿਸ ਪਾਰਟੀ ਨੇ ਵੱਖ-ਵੱਖ ਨਾਕਾਬੰਦੀਆਂ ਕਰ ਕੇ ਵੱਡੀ ਪੁਲਿਸ ਫੋਰਸ ਸਮੇਤ ਗੈਂਗ ਦੇ ਆਉਣ ਦੀ ਤਾਕ ‘ਚ ਬੈਠ ਗਏ।
ਇਸੇ ਦੌਰਾਨ ਕਈ ਦੋ ਪਹੀਆ ਤੇ ਚਾਰ ਵਾਹਨਾਂ ਸਮੇਤ ਆ ਰਹੇ ਗੈਂਗ ਨੂੰ ਘੇਰਾ ਪਾ ਕੇ ਕਾਬੂ ਕੀਤਾ ਤਾਂ ਉਨ੍ਹਾਂ ਕੋਲੋਂ ਅੱਠ ਵਾਹਨਾਂ ਦੇ ਕੋਈ ਵੀ ਕਾਗਜ਼ਾਤ ਪੇਸ਼ ਨਾ ਕੀਤੇ ਗਏ ਅਤੇ ਇਹ ਸਾਰੇ ਵਾਹਨ ਬਿਨਾਂ ਨੰਬਰੀ ਸਨ ਜਿਸ ‘ਤੇ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਦੇ ਰਹਿਣ ਵਾਲੇ ਇਸ ਅੱਠ ਮੈਂਬਰੀ ਗੈਂਗ ਨੂੰ ਗਿ੍ਫ਼ਤਾਰ ਕਰ ਕੇ ਇਨ੍ਹਾਂ ਕੋਲੋਂ ਮਹਿੰਦਰਾ ਬਲੈਰੋ ਪਿਕਅੱਪ, ਬਜਾਜ ਆਟੋ’ ਪੰਜ ਮੋਟਰਸਾਈਕਲ ਤੇ ਇਕ ਐਕਟਿਵਾ ਬਰਾਮਦ ਕਰ ਲਈ। ਗ੍ਰਿਫ਼ਤਾਰ ਗੈਂਗ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ।
You may like
-
ਜਗਰਾਉਂ ਪੁਲਿਸ ਨੇ ਚੋਣ ਨਾਕਾ ਤੋੜ ਕੇ ਭੱਜੀ ਕਾਰ ‘ਚੋਂ 40.25 ਲੱਖ ਰੁਪਏ ਕੀਤੇ ਬਰਾਮਦ
-
ਪੁਲ ਤੋਂ ਡਿੱਗੀ ਤੇਜ਼ ਰਫਤਾਰ ਕਾਰ, 1 ਨੌਜਵਾਨ ਦੀ ਮੌ.ਤ, 4 ਗੰ.ਭੀ.ਰ ਜ਼/ਖਮੀ
-
ਪੰਜਾਬ ਦੀਆਂ ‘ਜੇਲ੍ਹਾਂ’ ਨੂੰ ਲੈ ਕੇ ਕੇਂਦਰ ਨੇ ਜਾਰੀ ਕਰ ਦਿੱਤੇ ਇਹ ਹੁਕਮ
-
‘ਚੀਨੀ’ ਗੈਂਗ: ਤਤਕਾਲ ਲੋਨ ਦੇ ਨਾਂ ‘ਤੇ ਕਰਦਾ ਸੀ ਠੱਗੀ; 21 ਲੋਕ ਗ੍ਰਿਫ਼ਤਾਰ
-
ਆਬਕਾਰੀ ਟੀਮ ਵੱਲੋਂ 2000 ਲੀਟਰ ਐਕਸਟਰਾ ਨਿਊਟਰਲ ਅਲਕੋਹਲ ਜ਼ਬਤ
-
ਲੁਧਿਆਣਾ ‘ਚ ਸਾਢੇ 12 ਲੱਖ ਦੀ ਲੁੱਟ, ਬਦਮਾਸ਼ ਪੈਸੇ ਅਤੇ ਐਕਟਿਵਾ ਖੋਹ ਕੇ ਹੋਏ ਫ਼ਰਾਰ
