Connect with us

ਪੰਜਾਬੀ

ਸੈਕਰਡ ਸੋਲ ਕਾਨਵੈਂਟ ਸਕੂਲ ਵਿਖੇ ਕਰਵਾਈ ਇਨਵੈਸਟਰ ਸੈਰੇਮਨੀ

Published

on

Investor Ceremony Held at Sacred Soul Convent School

ਲੁਧਿਆਣਾ : ਸੈਕਰਡ ਸੋਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੁੱਗਰੀ ਧਾਂਦਰਾ ਰੋਡ ਲੁਧਿਆਣਾ ਵਿਖੇ ਇਨਵੈਸਟਰ ਸੈਰੇਮਨੀ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਜੋ ਕਿ ਜੋਤੀ ਪ੍ਰਜਲਵਨ ਤੋਂ ਬਾਅਦ ਕੀਤੀ ਗਈ। ਸਕੂਲ ਦੇ ਚੇਅਰਮੈਨ ਗੁਰਮੇਲ ਸਿੰਘ ਗਿੱਲ ਡਾਇਰੈਕਟਰ ਸੁਖਦੀਪ ਗਿੱਲ ਅਤੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਪੂਨਮ ਮਲਹੋਤਰਾ ਨੇ ਵਿਦਿਆਰਥੀਆਂ ਦੇ ਹੈੱਡਲੀਡਰ ਨੂੰ ਸ਼ੇਸ਼ ਅਤੇ ਬੈਚ ਦੇ ਕੇ ਸਨਮਾਨਿਤ ਕੀਤਾ।

ਇਸ ਪ੍ਰੋਗਰਾਮ ਵਿਚ ਵਿਦਿਆਰਥੀਆਂ ਨੂੰ ਅਲੱਗ-ਅਲੱਗ ਉਪਾਧੀ ਦੇ ਕੇ ਸਨਮਾਨਿਤ ਕੀਤਾ ਗਿਆ। ਜਿਸ ਵਿਚ ਹੈੱਡ ਵਿਦਿਆਰਥੀ ਹੈਡ ਵਿਦਿਆਰਥਣ, ਹੋਰ ਕੈਪਟਨ ਅਤੇ ਵਾਈਸ ਕੈਪਟਨ, ਡਿਸਿਪਲਨ ਕੈਪਟਨ ਹਾਊਸ ਕੈਪਟਨ ਵਾਈਟ ਹਾਊਸ ਕੈਪਟਨ ਅਤੇ ਹਾਊਸ ਪ੍ਰੀਫੈਕਟ ਸ਼ਾਮਲ ਸਨ।

ਪ੍ਰਿੰਸੀਪਲ ਸਾਹਿਬਾਨ ਨੇ ਵਿਦਿਆਰਥੀਆਂ ਨੂੰ ਆਪਣੇ ਕਰਤੱਵਾਂ ਅਤੇ ਜ਼ਿੰਮੇਵਾਰੀਆਂ ਨੂੰ ਪੂਰੀ ਲਗਨ ਨਾਲ ਨਿਭਾਉਣ ਲਈ ਉਤਸ਼ਾਹਿਤ ਕੀਤਾ। ਉਹਨਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਚੰਗੇ ਨੇਤਾ ਬਨਣ ਲਈ ਜੋ ਵੀ ਗੁਣ ਹੋਣੇ ਚਾਹੀਦੇ ਹਨ ਉਨ੍ਹਾਂ ਦੀ ਪੂਰਤੀ ਲਈ ਵਿਦਿਆਰਥੀਆਂ ਨੂੰ ਸਹੀ ਰਾਹ ਤੇ ਚਲਣ ਲਈ ਪ੍ਰੇਰਿਤ ਕੀਤਾ। ਮਾਤਾ ਪਿਤਾ ਦਾ ਧੰਨਵਾਦ ਕਰਦੇ ਹੋਏ ਇਹ ਪ੍ਰੋਗਰਾਮ ਸਮਾਪਤ ਕੀਤਾ ਗਿਆ।

Facebook Comments

Trending